Indian Team Journey in U19 World Cup 2022: ਭਾਰਤੀ ਟੀਮ (India U19 Team) ਨੇ ਇੰਗਲੈਂਡ (England U19 Team) ਨੂੰ ਹਰਾ ਕੇ ਅੰਡਰ-19 ਵਿਸ਼ਵ ਕੱਪ ਟਰਾਫੀ (U19 World Cup Trophy) ਜਿੱਤ ਲਈ। ਵਿਸ਼ਵ ਕੱਪ ਦੇ ਹਰ ਮੈਚ ਦੀ ਤਰ੍ਹਾਂ ਭਾਰਤੀ ਟੀਮ ਨੂੰ ਇਹ ਮੈਚ ਵੀ ਜਿੱਤਣ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਭਾਰਤੀ ਟੀਮ ਨੇ ਇਹ ਮੈਚ 14 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ ਨਾਲ ਜਿੱਤ ਲਿਆ। ਫਾਈਨਲ (U19 World Cup Final) 'ਚ ਪਹੁੰਚਣ ਤੋਂ ਪਹਿਲਾਂ ਭਾਰਤੀ ਟੀਮ ਨੇ ਜਿਹੜੇ 5 ਮੈਚ ਖੇਡੇ, ਉਨ੍ਹਾਂ 'ਚ ਵੀ ਉਸ ਨੇ ਇਕਤਰਫ਼ਾ ਅੰਦਾਜ਼ ਵਿਚ ਜਿੱਤ ਦਰਜ ਕੀਤੀ। ਪੜ੍ਹੋ, ਭਾਰਤੀ ਟੀਮ ਦੇ ਜੇਤੂ ਬਣਨ ਦਾ ਸਫ਼ਰ...



ਵਿਸ਼ਵ ਕੱਪ ਦਾ ਪਹਿਲਾ ਮੈਚ: ਭਾਰਤੀ ਟੀਮ ਅੰਡਰ-19 ਵਿਸ਼ਵ ਕੱਪ ਦੇ ਗਰੁੱਪ-ਬੀ 'ਚ ਸੀ। ਇੱਥੇ ਉਸ ਦਾ ਪਹਿਲਾ ਮੈਚ ਦੱਖਣੀ ਅਫ਼ਰੀਕਾ ਖ਼ਿਲਾਫ਼ ਸੀ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 232 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤੀ ਗੇਂਦਬਾਜ਼ਾਂ ਨੇ ਮੈਚ 'ਚ ਟੀਮ ਨੂੰ ਵਾਪਸੀ ਦਿਵਾਈ ਤੇ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਸਿਰਫ਼ 187 ਦੌੜਾਂ 'ਤੇ ਢੇਰ ਕਰ ਦਿੱਤਾ। ਇਸ ਤਰ੍ਹਾਂ ਭਾਰਤ ਨੇ ਵਿਸ਼ਵ ਕੱਪ ਦੇ ਸਫ਼ਰ ਦਾ ਆਪਣਾ ਪਹਿਲਾ ਮੈਚ 45 ਦੌੜਾਂ ਨਾਲ ਜਿੱਤ ਲਿਆ। ਇਸ ਮੈਚ ਦੇ ਮੈਨ ਆਫ਼ ਦਾ ਮੈਚ ਵਿੱਕੀ ਓਸਤਵਾਲ ਰਹੇ। ਉਨ੍ਹਾਂ ਨੇ ਅਫ਼ਰੀਕੀ ਟੀਮ ਲਈ 5 ਵਿਕਟਾਂ ਲਈਆਂ।

ਦੂਜਾ ਮੈਚ: ਇਸ ਮੈਚ ਤੋਂ ਠੀਕ ਪਹਿਲਾਂ ਭਾਰਤੀ ਟੀਮ 'ਤੇ ਕੋਰੋਨਾ ਦੀ ਗਾਜ਼ ਡਿੱਗ ਗਈ। ਟੀਮ ਦੇ 5 ਖਿਡਾਰੀ ਕੋਰੋਨਾ ਦੀ ਲਪੇਟ 'ਚ ਆ ਕੇ ਦੂਜੇ ਮੈਚ ਦੀ ਪਲੇਇੰਗ ਇਲੈਵਨ ਤੋਂ ਬਾਹਰ ਹੋ ਗਏ ਸਨ। ਭਾਰਤ ਕੋਲ ਮੈਚ 'ਚ ਫੀਲਡਿੰਗ ਦੇ ਸੀਮਤ ਆਪਸ਼ਨ ਸਨ। ਹਾਲਾਂਕਿ ਭਾਰਤ ਦੀ ਬੈਂਚ ਸਟ੍ਰੈਂਥ ਮਜ਼ਬੂਤ ਸੀ ਤੇ ਆਇਰਲੈਂਡ ਖ਼ਿਲਾਫ਼ ਇਸ ਮੈਚ 'ਚ ਟੀਮ ਇੰਡੀਆ ਨੇ 174 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ ਸੀ। ਭਾਰਤ ਨੇ ਪਹਿਲਾਂ ਖੇਡਦੇ ਹੋਏ 307 ਦੌੜਾਂ ਬਣਾਈਆਂ ਸਨ ਤੇ ਬਾਅਦ ਵਿਚ ਆਇਰਲੈਂਡ ਦੀ ਟੀਮ ਸਿਰਫ਼ 133 ਦੌੜਾਂ 'ਤੇ ਸਿਮਟ ਗਈ ਸੀ। ਹਰਨੂਰ ਸਿੰਘ ਨੂੰ ਮੈਨ ਆਫ਼ ਦੀ ਮੈਚ ਚੁਣਿਆ ਗਿਆ। ਉਨ੍ਹਾਂ ਨੇ 88 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ।

ਤੀਜਾ ਮੈਚ: ਯੁਗਾਂਡਾ ਖ਼ਿਲਾਫ਼ ਇਸ ਮੈਚ 'ਚ ਵੀ ਭਾਰਤ ਨੂੰ ਸੀਮਤ ਆਪਸ਼ਨਾਂ ਦੇ ਨਾਲ ਜਾਣਾ ਪਿਆ। ਇਸ ਮੈਚ 'ਚ ਰਾਜ ਬਾਵਾ ਨੇ 108 ਗੇਂਦਾਂ 'ਚ 162 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਅੰਗਕ੍ਰਿਸ਼ ਨੇ ਵੀ 144 ਦੌੜਾਂ ਦੀ ਪਾਰੀ ਖੇਡੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 405 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਯੂਗਾਂਡਾ ਦੀ ਟੀਮ ਸਿਰਫ਼ 79 ਦੌੜਾਂ ਹੀ ਬਣਾ ਸਕੀ। ਭਾਰਤ ਨੇ ਇਹ ਮੈਚ 326 ਦੌੜਾਂ ਨਾਲ ਜਿੱਤਿਆ।

ਸੁਪਰ ਲੀਗ ਕੁਆਰਟਰ ਫਾਈਨਲ : ਬੰਗਲਾਦੇਸ਼ ਦੇ ਖ਼ਿਲਾਫ਼ ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਸਾਰੇ ਖਿਡਾਰੀ ਕੋਰੋਨਾ ਤੋਂ ਠੀਕ ਹੋ ਕੇ ਵਾਪਸ ਟੀਮ 'ਚ ਆ ਗਏ ਸਨ। ਇਸ ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਬੰਗਲਾ ਟੀਮ ਨੂੰ 111 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਨੇ ਜਿੱਤ ਲਈ 112 ਦੌੜਾਂ ਦਾ ਟੀਚਾ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਭਾਰਤ ਲਈ ਇਸ ਮੈਚ ਦੇ ਹੀਰੋ ਤੇਜ਼ ਗੇਂਦਬਾਜ਼ ਰਵੀ ਕੁਮਾਰ ਰਹੇ। ਰਵੀ ਨੇ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।

ਸੈਮੀਫਾਈਨਲ ਮੈਚ : ਭਾਰਤੀ ਟੀਮ ਦਾ ਵਿਸ਼ਵ ਕੱਪ ਸੈਮੀਫਾਈਨਲ ਮੈਚ ਆਸਟ੍ਰੇਲੀਆ ਨਾਲ ਸੀ। ਇੱਥੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਕਪਤਾਨ ਯਸ਼ ਧੁਲ ਦੀਆਂ 110 ਦੌੜਾਂ ਦੀ ਬਦੌਲਤ 290 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਆਸਟ੍ਰੇਲੀਆ ਦੀ ਟੀਮ ਇਸ ਟੀਚੇ ਦੇ ਸਾਹਮਣੇ ਬੌਣੀ ਸਾਬਤ ਹੋਈ ਅਤੇ ਸਿਰਫ਼ 194 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਨੇ ਇਹ ਮੈਚ 96 ਦੌੜਾਂ ਨਾਲ ਜਿੱਤ ਲਿਆ। ਯਸ਼ ਧੁਲ ਮੈਨ ਆਫ਼ ਦੀ ਮੈਚ ਰਹੇ।

ਫਾਈਨਲ ਮੈਚ : ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਹੋਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਟੀਮ ਇਕ ਸਮੇਂ 91 ਦੌੜਾਂ 'ਤੇ 7 ਵਿਕਟਾਂ ਗੁਆ ਚੁੱਕੀ ਸੀ। ਇੰਗਲੈਂਡ ਦੇ ਬੱਲੇਬਾਜ਼ਾਂ ਨੇ ਅੱਠਵੀਂ ਵਿਕਟ ਲਈ 93 ਦੌੜਾਂ ਦੀ ਭਾਈਵਾਲੀ ਕੀਤੀ ਅਤੇ ਟੀਮ ਨੂੰ 189 ਦੌੜਾਂ ਤੱਕ ਪਹੁੰਚਾਇਆ। ਭਾਰਤੀ ਟੀਮ ਨੇ ਵੀ ਟੀਚੇ ਦਾ ਪਿੱਛਾ ਕਰਦੇ ਹੋਏ 97 ਦੌੜਾਂ 'ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਪਰ ਰਾਜ ਬਾਵਾ ਅਤੇ ਨਿਸ਼ਾਂਤ ਸੰਧੂ ਨੇ ਪੰਜਵੀਂ ਵਿਕਟ ਲਈ 67 ਦੌੜਾਂ ਦੀ ਭਾਈਵਾਲੀ ਕਰਕੇ ਭਾਰਤ ਨੂੰ ਜਿੱਤ ਦੇ ਰਾਹ 'ਤੇ ਤੋਰਿਆ। ਭਾਰਤ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ। ਰਾਜ ਬਾਵਾ (35 ਦੌੜਾਂ ਅਤੇ 5 ਵਿਕਟਾਂ) ਨੂੰ ਮੈਨ ਆਫ਼ ਦੀ ਮੈਚ ਚੁਣਿਆ ਗਿਆ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490