ਮੁੰਬਈ: ਬਾਲੀਵੁੱਡ ਐਕਟਰ ਜ਼ਰੀਨ ਖ਼ਾਨ ਨਾਲ ਗੋਆ ‘ਚ ਵੱਡਾ ਹਾਦਸਾ ਹੋ ਗਿਆ। ਅੰਜੁਨਾ ਬੀਚ ਨੇੜੇ ਸਕੂਟਰ ਸਵਾਰ ਜ਼ਰੀਨ ਖ਼ਾਨ ਦੀ ਕਾਰ ਨਾਲ ਟਕਰਾ ਗਿਆ। ਬੁੱਧਵਾਰ ਨੂੰ ਦੇਰ ਰਾਤ ਹੋਏ ਹਾਦਸੇ ‘ਚ ਸਕੂਟਰ ਸਵਾਰ ਦੀ ਮੌਤ ਹੋ ਗਈ। 31 ਸਾਲਾ ਨਿਤੇਸ਼ ਗੋਰਲ ਇਸ ਹਾਦਸੇ ਦਾ ਸ਼ਿਕਾਰ ਹੋਇਆ ਹੈ।


ਇਸ ਹਾਦਸੇ ‘ਚ ਜ਼ਰੀਨ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਜ਼ੋਰਦਾਰ ਟਕੱਰ ‘ਚ ਨਿਤੇਸ਼ ਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਇਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਅਸੀਲੋ ‘ਚ ਦਾਖਲ ਕਰਵਾਇਆ ਗਿਆ।

ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਹਾਦਸੇ ਦੇ ਸਮੇਂ ਜ਼ਰੀਨ ਤੇ ਉਸ ਦਾ ਡਰੀਈਵਰ ਅਲੀ ਅੱਬਾਸ ਗੱਡੀ ‘ਚ ਸੀ। ਉਸ ਦੇ ਡਰਾਈਵਰ ਨੇ ਜਦੋਂ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਇਹ ਹਾਦਸਾ ਹੋਇਆ। ਹੁਣ ਇਸ ਮਾਮਲੇ ‘ਚ ਧਾਰਾ 304 ਤਹਿਤ ਜ਼ਰੀਨ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਜ਼ਰੀਨ ‘ਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।