ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨ ਹੋਣ ਤੋਂ ਦੂਜੇ ਦਿਨ ਹੀ ਪੈਟਰੋਲ ਦੀ ਕੀਮਤ ਵਿੱਚ ਵਾਧਾ ਹੋ ਗਿਆ ਹੈ। ਤੇਲ ਕੰਪਨੀਆਂ ਨੇ ਕੌਮੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ ‘ਚ 9 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਇੱਕ ਲੀਟਰ ਪੈਟਰੋਲ 70 ਰੁਪਏ 29 ਪੈਸੇ ਦੀ ਦਰ ‘ਤੇ ਪਹੁੰਚ ਗਿਆ ਹੈ।
ਡੀਜ਼ਲ ਦੀਆਂ ਕੀਮਤਾਂ ‘ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ। ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਂ ਤਾਂ ਘੱਟ ਹੋਈਆਂ ਹਨ ਜਾਂ ਸਥਿਰ ਰਹੀਆਂ ਹਨ। ਅਕਤੂਬਰ ‘ਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਸਭ ਤੋਂ ਉੱਚੇ ਪੱਧਰ ‘ਤੇ ਸੀ।
ਦਿੱਲੀ ‘ਚ ਪੈਟਰੋਲ 83 ਰੁਪਏ 85 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਸੀ ਤੇ ਮਹਾਰਾਸ਼ਟਰ ‘ਚ ਪੈਟਰੋਲ 90 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਸੀ। ਇਸ ‘ਚ 18 ਅਕਤੂਬਰ ਤੋਂ ਬਾਅਦ ਗਿਰਾਵਟ ਆਉਣੀ ਸ਼ੁਰੂ ਹੋਈ। ਡੀਜ਼ਲ-ਪੈਟਰੋਲ ਦੀ ਕੀਮਤਾਂ ‘ਚ ਕਮੀ ਤੇ ਤੇਜ਼ੀ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤਾਂ ਮੁਤਾਬਕ ਤੈਅ ਹੁੰਦੀ ਹੈ।