ਨਵੀਂ ਦਿੱਲੀ: ਰਾਜਸਥਾਨ, ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਮੁੱਖਮੰਤਰੀ ਦੇ ਨਾਂ ਦਾ ਐਲਾਨ ਵੀਰਵਾਰ ਨੂੰ ਹੋ ਸਕਦਾ ਹੈ। ਬੁਧਵਾਰ ਨੂੰ ਤਿੰਨਾਂ ਸੂਬਿਆਂ ‘ਚ ਕਾਂਗਰਸ ਵਿਧਾਇਕਾਂ ਦੀ ਬੈਠਕ ਹੋਈ, ਪਰ ਕਿਸੇ ਮੁੱਖਮੰਤਰੀ ਦੇ ਨਾਂਅ ‘ਤੇ ਸਹਿਮਤੀ ਨਹੀਂ ਹੋ ਸਕੀ। ਹੁਣ ਇਸ ਦਾ ਫੈਸਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਰਨਗੇ। ਕਿਹਾ ਜਾ ਰਿਹਾ ਹੈ ਕਿ ਰਾਹੁਲ ਵੀਰਵਾਰ ਸ਼ਾਮ ਤਕ ਮੁੱਖਮੰਤਰੀਆਂ ਦੇ ਨਾਂਅ ਦਾ ਐਲਾਨ ਕਰ ਦੇਣਗੇ।
ਉਧਰ ਰਾਹੁਲ ਨੂੰ ਮਿਲਣ ਲਈ ਅਸ਼ੋਕ ਗੋਹਲੋਤ ਅਤੇ ਸਚਿਨ ਪਾਇਲਟ ਦਿੱਲੀ ਪਹੁੰਚ ਚੁੱਕੇ ਹਨ। ਇਨ੍ਹਾਂ ਤੋਂ ਇਲਾਬਾ ਏਕੇ ਐਂਟਨੀ (ਐਮਪੀ ਸੁਪਰਵਾਇਜ਼ਰ) ਅਤੇ ਮੱਲੀਕਾਰਜੁਨ (ਛੱਤੀਸਗੜ੍ਹ ਸੁਪਰਵਾਇਜ਼ਰ) ਵੀ ਦਿੱਲੀ ਆ ਚੁੱਕੇ ਹਨ, ਜੋ ਰਾਹੁਲ ਨੂੰ ਰਿਪੋਰਟ ਸੌਂਪਣਗੇ।
ਹੁਣ ਜਾਣੋ ਕਿਹੜੇ ਸੂਬੇ ‘ਚ ਕੌਣ ਹੈ ਦਾਅਵੇਦਾਰ:
ਮੱਧ-ਪ੍ਰਦੇਸ਼: ਐਂਟਨੀ ਨੇ ਬੁਧਵਾਰ ਨੂੰ ਵਿਧਾਇਕ ਦਲ ਦੀ ਬੈਠਕ ‘ਚ ਕਮਲਨਾਥ, ਜਿਯੋਤੀਰਾਦਿਤੀਆ ਸਿੰਧਿਆ ਅਤੇ ਦਿਗਵਿਜੈ ਖਮੇ ਦੇ ਵਿਧਾਇਕਾਂ ਨਾਲ ਵੱਖ-ਵੱਖ ਚਰਚਾ ਕੀਤੀ। ਜਿਸ ਤੋਂ ਬਾਅਦ ਮੁੱਖਮੰਤਰੀ ਨਾਂਅ ਤੈਅ ਨਹੀਂ ਹੋ ਸਕਿਆ। ਖ਼ਬਰਾਂ ਨੇ ਕਿ ਮੱਧ-ਪ੍ਰਦੇਸ਼ ‘ਚ ਮੁੱਖਮੰਤਰੀ ਅਹੂਦੇ ਲਈ ਕਮਲਨਾਥ ਅਤੇ ਜਿਯੋਤੀਰਾਦਿਤੀਆ ਸਿੰਧੀਆ ਦੇ ਨਾਂਅ ਦਾ ਐਲਾਨ ਹੋ ਸਕਦਾ ਹੈ।
ਰਾਜਸਥਾਨ: ਬੁਧਵਾਰ ਨੂੰ ਰਾਜਸਥਾਨ ‘ਚ ਵੀ ਵਿਧਾਇਕ ਦਲ ਦੀ ਬੈਠਕ ਹੋਈ। ਕਰੀਭ 8 ਘੰਟੇ ਦੀ ਮਹਿਨਤ ਤੋਂ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲੀਆ। ਰਾਜਸਥਾਨ ਸੂਬੇ ‘ਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਮੁੱਖਮੰਤਰੀ ਪੱਦ ਦੇ ਮੁਖ ਦਾਅਵੇਦਾਰ ਹਨ।
ਛੱਤੀਸਗੜ੍ਹ: ਗੱਲ ਜੇਕਰ ਛੱਤੀਸਗੜ੍ਹ ਦੀ ਕੀਤੀ ਜਾਵੇ ਤਾਂ ਇੱਥੇ ਦੇ ਵਿਧਾਇਕ ਮੀਟਿੰਗ ‘ਚ ਡਾਕਰਟ ਚਰਣਦਾਸ ਮਹੰਤ ਨੇ ਇਸ ਦਾ ਫੈਸਲਾ ਰਾਹੁਲ ਗਾਂਧੀ ਵੱਲੋਂ ਲਏ ਜਾਣ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਭ ਨੇ ਮੰਨ ਲਿਆ। ਹੁਣ ਸੂਬੇ ‘ਚ ਸੀਐਮ ਅਹੂਦੇ ਲਈ ਭੂਪੇਸ਼ ਬਘੇਲ ਅਤੇ ਟੀਐਸ ਸਿੰਘਦੇਵ ਦੇ ਨਾਂਅ ਸਾਹਮਣੇ ਆਏ ਹਨ।