ਮੁੰਬਈ: ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਇੱਕ ਕਿਸਾਨ ਵੱਲੋਂ ਭੇਜੇ ਗਏ ਮਨੀ ਆਰਡਰ ਨੂੰ ਪ੍ਰਧਾਨ ਮੰਤਰੀ ਦਫਤਰ ਵੱਲੋਂ ਵੀ ਵਾਪਸ ਭੇਜ ਦਿੱਤਾ ਗਿਆ ਹੈ। ਇਸ ਕਿਸਾਨ ਨੂੰ 750 ਕਿਲੋਗ੍ਰਾਮ ਪਿਆਜ਼ ਦੀ ਕੀਮਤ ਸਿਰਫ 1064 ਰੁਪਏ ਮਿਲੀ ਸੀ। ਇਸ ਤੋਂ ਬਾਅਦ ਕਿਸਾਨ ਨੇ ਸਾਰੇ ਪੈਸੇ ਪ੍ਰਧਾਨ ਮੰਤਰੀ ਨੂੰ ਮਨੀਆਡਰ ਕੀਤੇ ਸੀ।




ਹੁਣ ਕੁਝ ਦਿਨ ਪਹਿਲਾਂ ਹੀ ਸਥਾਨਕ ਡਾਕਘਰ ਨੇ ਉਸ ਕਿਸਾਨ ਨੂੰ ਦੱਸਿਆ ਕੀ ਉਸ ਦੇ ਮਨੀਆਡਰ ਨੂੰ ਨਾਮੰਜ਼ੂਰ ਕਰ ਦਿੱਤਾ ਗਿਆ ਹੈ। ਕਿਸਾਨ ਸਾਠੇ ਨੇ ਬੁੱਧਵਾਰ ਨੂੰ ਕਿਹਾ, "ਮੈਂ ਸੋਮਵਾਰ ਨੂੰ ਡਾਕਘਰ ਗਿਆ ਤੇ 1064 ਰੁਪਏ ਹਾਸਲ ਕੀਤੇ।" ਉਸ ਨੇ ਅੱਗੇ ਕਿਹਾ, "ਮੇਰਾ ਮਕਸਦ ਸਰਕਾਰ ਨੂੰ ਵਿੱਤੀ ਤਣਾਅ ਘੱਟ ਕਰਨ ਲਈ ਕੁਝ ਕਦਮ ਚੁੱਕਣ ਲਈ ਪ੍ਰੇਰਿਤ ਕਰਨਾ ਸੀ ਜੋ ਕਿਸਾਨਾਂ ਨੂੰ ਕੀਮਤਾਂ ‘ਚ ਗਿਰਾਵਟ ਕਰਕੇ ਝੱਲਣਾ ਪੈਂਦਾ ਹੈ।"