ਔਰਤਾਂ ਖਿਲਾਫ ਬੋਲ ਕੇ ਫਸੇ ਕਰਨ ਜੌਹਰ, ਹਾਰਦਿਕ ਤੇ ਰਾਹੁਲ, FIR ਦਰਜ
ਏਬੀਪੀ ਸਾਂਝਾ | 07 Feb 2019 01:13 PM (IST)
ਜੋਧਪੁਰ: ਕ੍ਰਿਕਟਰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਤੋਂ ਇਲਾਵਾ ਫ਼ਿਲਮੇਕਰ ਕਰਨ ਜੌਹਰ ਖਿਲਾਫ FIR ਦਰਜ ਕਰਵਾਈ ਗਈ ਹੈ। ਕਰਨ ਜੌਹਰ ਦੇ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ‘ਚ ਔਰਤਾਂ ਖਿਲਾਫ ਇਤਰਾਜ਼ਯੋਗ ਟਿਪੱਣੀ ਕੀਤੀ ਹੋਈ ਸੀ। ਇਸ ਖਿਲਾਫ ਹੀ ਹੁਣ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਜੋਧਪੁਰ ਜ਼ਿਲ੍ਹਾ ਦੇ ਲੂਨੀ ਪੁਲਿਸ ਥਾਣਾ ਇੰਚਾਰਜ ਬੰਸੀ ਲਾਲ ਨੇ ਤਿੰਨਾਂ ਖਿਲਾਫ ਮਾਮਲਾ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਥੇ ਦੀ ਮੈਜਿਸਟ੍ਰੇਟ ਅਦਾਲਤ ਦੇ ਆਦੇਸ਼ਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਇੰਚਾਰਜ ਨੇ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਅਦਾਲਤ ਨੇ ਲੂਨੀ ਵਿਨਾਸੀ ਡੀ.ਆਰ ਮੇਘਵਾਲ ਦੀ ਸ਼ਿਕਾਇਤ ‘ਤੇ ਦੋਵੇਂ ਕ੍ਰਿਕਟਰਾਂ ਤੇ ਕਰਨ ਜੌਹਰ ਖਿਲਾਫ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸੀ। ਮੇਘਵਾਲ ਨੇ ਕਰਨ ਜੌਹਰ ‘ਤੇ ਇਲਜ਼ਾਮ ਲਾਏ ਹਨ ਕਿ ਉਨ੍ਹਾਂ ਨੇ ਆਪਣੇ ਚੈਟ ਸ਼ੋਅ ‘ਚ ਜਾਣਬੁੱਝ ਕੇ ਇਤਰਾਜ਼ਯੋਗ ਕੰਟੈਂਟ ਸ਼ਾਮਲ ਕੀਤਾ ਹੈ।