ਕਲਕਤਾ: ਕਲਕਤਾ ਦੇ ਨਿਉ ਟਾਊਨ ਇਲਾਕੇ ‘ਚ ਅੱਗ ਲੱਗਣ ਨਾਲ 50 ਤੋਂ ਜ਼ਿਆਦਾ ਦੁਕਾਨਾਂ ਸੜ੍ਹ ਕੇ ਸੁਆਹ ਹੋ ਗਈਆਂ। ਘਟਨਾ ਸ਼ਾਪੂਰਜੀ ਮਾਰਕਿਟ ਸੀ ਹੈ। ਜਿੱਥੇ ਵੀਰਵਾਰ ਦੀ ਸਵੇਰ 3:30 ‘ਤੇ ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਮਿਲੀ। ਘਟਨਾ ਸਮੇਂ ਕੁਝ ਲੋਕ ਉੱਥੇ ਸੌ ਰਹੇ ਸੀ। ਅੱਗ ਬੁਝਾਉਣ ਲਈ ਮੌਕੇ ‘ਤੇ ਫਾਈਅਰ ਬ੍ਰਿਗੇਡ ਦੀ ਕਈਂ ਗੱਡੀਆਂ ਪਹੁੰਚੀਆਂ।

ਸ਼ੁਰੂਆਤੀ ਜਾਨਕਾਰੀ ਮੁਤਾਬਕ ਇਸ ਘਟਨਾ ‘ਤ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ। ਸਭ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਕਾਫੀ ਖ਼ਰਾਬ ਦੱਸੀ ਜਾ ਰਹੀ ਹੈ। ਖ਼ਬਰਾਂ ਨੇ ਕਿ ਇਹ ਘਟਨਾ ਸਿਲੰਡਰ ਫੱਟਣ ਨਾਲ ਵਾਪਰੀ ਹੈ।

ਘਟਨਾ ਵਾਲੀ ਥਾਂ ‘ਤੇ ਫਾਈਰ ਬ੍ਰਿਗੇਡ ਦੀ ਪੰਜ ਗੱਡੀਆਂ ਨੇ ਲਗਾਤਾਰ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਅਜੇ ਤਕ ਇਸ ਮਾਮਲੇ ‘ਤੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ। ਫਿਲਹਾਲ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਕੋਈ ਬਿਆਨ ਜਾਰੀ ਨਹੀਂ ਕੀਤਾ।