ਐਕਟਰ ਸੁਹੇਲ ਸੇਠ ਨੇ 18 ਸਾਲ ਛੋਟੀ ਗਰਲਫ੍ਰੈਂਡ ਨਾਲ ਕੀਤਾ ਵਿਆਹ
ਏਬੀਪੀ ਸਾਂਝਾ | 27 Dec 2018 01:08 PM (IST)

ਮੁੰਬਈ: ਇਨਸਾਨ ਨੂੰ ਕਿਸ ਉਮਰ ‘ਚ ਉਸ ਦਾ ਹਮਸਫਰ ਮਿਲ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਅਸੀਂ ਨਹੀਂ ਸਗੋਂ ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੰਨ੍ਹੇ ਐਕਟਰ ਸੁਹੇਲ ਸੇਠ ਨੇ ਸਾਬਤ ਕੀਤਾ ਹੈ। ਜੀ ਹਾਂ, ਜਿਣਸੀ ਸੋਸ਼ਣ ਦੇ ਇਲਜ਼ਾਮ ਦਾ ਸਾਹਮਣਾ ਕਰ ਚੁੱਕੇ ਐਕਟਰ ਸੁਹੇਲ ਸੇਠ ਨੇ ਕ੍ਰਿਸਮਸ ਮੌਕੇ ਚੁੱਪਚਾਪ ਆਪਣੇ ਤੋਂ 18 ਸਾਲ ਛੋਟੀ ਗਰਲਫ੍ਰੈਂਡ ਲਕਸ਼ਮੀ ਮੈਨਨ ਨਾਲ ਵਿਆਹ ਕਰ ਲਿਆ। ਦੋਨਾਂ ਦੇ ਵਿਆਹ ‘ਚ ਕਾਫੀ ਘੱਟ ਮਹਿਮਾਨਾਂ ਨੂੰ ਬੁਲਾਇਆ ਗਿਆ ਸੀ। ਇਸ ‘ਚ ਪ੍ਰਫੁੱਲ ਪਟੇਲ, ਸ਼ੀਲਾ ਦੀਕਸ਼ਿਤ, ਜੈ ਪਾਂਡੇ, ਅਮਰ ਸਿੰਘ ਤੇ ਤਰੁਣ ਤੇਜਪਾਲ ਜਿਹੇ ਲੋਕ ਸ਼ਾਮਲ ਸੀ। ਸੁਹੇਲ ਸੇਠ ਤੇ ਲਕਸ਼ਮੀ ਮੈਨਨ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਦੋਨੋਂ ਇੱਕ-ਦੂਜੇ ਨੂੰ ਇੱਕ ਸਾਲ ਤੋਂ ਡੇਟ ਕਰ ਰਹੇ ਸੀ ਤੇ ਦੋਨਾਂ ਨੇ ਇਸੇ ਸਾਲ ਅਕਤੂਬਰ ‘ਚ ਮੰਗਣੀ ਕੀਤੀ ਸੀ। ਕੁਝ ਸਮਾਂ ਪਹਿਲਾਂ ਮੀਟੂ ‘ਚ ਜਿਣਸੀ ਸੋਸ਼ਣ ਦੇ ਇਲਜ਼ਾਮ ਝੱਲ ਚੁੱਕੇ ਸੁਹੇਲ ਹੁਣ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੇ ਹਨ।