ਚੰਡੀਗੜ੍ਹ: ਸਮਾਜ ਦਾ ਜ਼ਿਆਦਾਤਰ ਹਿੱਸਾ ਰਹਿਣ-ਸਹਿਣ ਲਈ ਬਾਲੀਵੁੱਡ ਸਿਤਾਰਿਆਂ ਨੂੰ ਫੌਲੋ ਕਰਦਾ ਹੈ। ਲੋਕ ਬਾਲੀਵੁੱਡ ਸਿਤਾਰਿਆਂ ਦੇ ਕੱਪੜੇ, ਹੇਅਰ ਸਟਾਈਲ, ਖਾਣ-ਪੀਣ ਤੇ ਫਿਜ਼ੀਕ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਅੱਜ ਬਾਲੀਵੁੱਡ ਦੇ ਐਸੇ ਹੀ ਸਿਤਾਰਿਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਫਿੱਟ ਰਹਿਣ ਲਈ ਉਤਸ਼ਾਹਿਤ ਕੀਤਾ ਹੈ।
ਕਰੀਨਾ ਕਪੂਰ ਖ਼ਾਨ- ਤੈਮੂਰ ਨੂੰ ਜਨਮ ਦੇਣ ਬਾਅਦ ਜਿਸ ਤਰ੍ਹਾਂ ਕਰੀਨਾ ਨੇ ਆਪਣਾ ਵਜ਼ਨ ਘਟਾਇਆ, ਉਹ ਉਸ ਦੇ ਪ੍ਰਸ਼ੰਸਕਾਂ ਲਈ ਕਾਫੀ ਉਤਸ਼ਾਹਿਤ ਕਰਨ ਵਾਲਾ ਸੀ। ਗਰਭ ਅਵਸਥਾ ਤੋਂ ਬਾਅਦ ਵਜ਼ਨ ਘਟਾਉਣ ਲਈ ਕਰੀਨਾ ਨੂੰ ਕੋਈ ਖ਼ਾਸ ਡਾਈਟਿੰਗ ਵੀ ਨਹੀਂ ਕਰਨੀ ਪਈ। ਬਲਕਿ ਉਸ ਨੇ ਐਕਸਰਸਾਈਜ਼ ਤੇ ਯੋਗ ਦੀ ਮਦਦ ਨਾਲ ਆਪਣਾ ਵਜ਼ਨ ਘਟਾਇਆ।
ਦਿਸ਼ਾ ਪਟਾਨੀ- ‘ਐਮਐਸ ਧੋਨੀ- ਦ ਅਨਟੋਲਡ ਸਟੋਰੀ’ ਫਿਲਮ ਤੋਂ ਬਾਲੀਵੁੱਡ ਕਰੀਰ ਦੀ ਸ਼ੁਰੂਆਤ ਕਰਨ ਵਾਲੀ ਦਿਸਾ ਪਟਾਨੀ ਨੂੰ ਲੈ ਕੇ ਵੀ ਨੌਜਵਾਨਾਂ ਵਿੱਚ ਕਾਫੀ ਕਰੇਜ਼ ਰਹਿੰਦਾ ਹੈ। ਇਸ ਸਾਲ ਟਾਈਗਰ ਸ਼ਰਾਫ ਨਾਲ ‘ਬਾਗੀ 2’ ਵਿੱਚ ਨਜ਼ਰ ਆਈ ਦਿਸ਼ਾ ਦੀ ਫਿਟਨੈਸ ਦੇ ਹਰ ਪਾਸੇ ਚਰਚੇ ਹੁੰਦੇ ਹਨ। ਉਹ ਅਕਸਰ ਆਪਣੀ ਕਸਰਤ ਦੀਆਂ ਫੋਟੋਆਂ ਤੇ ਵੀਡੀਓ ਪੋਸਟ ਕਰਦੀ ਰਹਿੰਦੀ ਹੈ।
ਮਲਾਇਕਾ ਅਰੋੜਾ- ਮਲਾਇਕਾ ਨੂੰ ਵੇਖ ਕੇ ਅੰਦਾਜ਼ਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਉਹ ਬੱਚੇ ਦੀ ਮਾਂ ਹੈ। ਉਹ ਆਪਣੀ ਫਿਟਨੈਸ ਦਾ ਕਾਫੀ ਖਿਆਲ ਰੱਖਦੀ ਹੈ।
ਟਾਈਗਰ ਸ਼ਰਾਫ- ਬੀ-ਟਾਊਨ ਦੇ ਡੈਸ਼ਿੰਗ ਐਕਟਰ ਨੇ ਆਪਣੀ ਹਰ ਫਿਲਮ ਵਿੱਚ ਐਕਸ਼ਨ ਦਿਖਾਇਆ। ਉਸ ਦੀ ਹਰ ਫਿਲਮ ਵਿੱਚ ਐਕਸ਼ਨ ਲਗਾਤਾਰ ਵਧਦਾ ਹੀ ਨਜ਼ਰ ਆਇਆ ਹੈ। ਟਾਈਗਰ ਦੀ ਫਿਟਨੈੱਸ ਨੌਜਵਾਨਾਂ ਨੂੰ ਕਾਫੀ ਉਤਸ਼ਾਹਿਤ ਕਰਦੀ ਹੈ।
ਮਿਲਿੰਦ ਸੋਮਨ- ਮਿਲਿੰਦ ਸੋਮਨ ਨੂੰ ਸਭ ਤੋਂ ਪਹਿਲਾਂ ਅਲੀਸ਼ਾ ਚਿਨਾਯ ਦੀ ਮਿਊਜ਼ਿਕ ਵੀਡੀਓ, ਮੇਡ ਇਨ ਇੰਡੀਆ ਵਿੱਚ ਨੋਟਿਸ ਕੀਤਾ ਗਿਆ ਸੀ। ਇਸ ਦੇ ਬਾਅਦ ਉਨ੍ਹਾਂ ਕਾਫੀ ਫਿਲਮਾਂ ਵਿੱਚ ਕੰਮ ਕੀਤਾ। ਪਰ ਲੋਕ ਉਨ੍ਹਾਂ ਨੂੰ ਅਦਾਕਾਰ ਨਾਲੋਂ ਫਿਟਨੈੱਸ ਗੁਰੂ ਵਜੋਂ ਜ਼ਿਆਦਾ ਜਾਣਦੇ ਹਨ। 53 ਸਾਲਾਂ ਦੇ ਮਿਲਿੰਦ ਦੀ ਫਿਟਨੈਸ ਵੇਖ ਕੇ ਉਨ੍ਹਾਂ ਤੋਂ ਅੱਧੀ ਉਮਰ ਦੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ।
ਅਕਸ਼ੈ ਕੁਮਾਰ- ਬਾਲੀਵੁਡ ਦੇ ਖਿਲਾੜੀ ਅਕਸ਼ੈ ਕੁਮਾਰ ਆਪਣੀ ਫਿਟਨੈੱਸ ਵੱਲ ਖ਼ਾਸਾ ਧਿਆਨ ਦਿੰਦੇ ਹਨ। ਉਨ੍ਹਾਂ ਦੀ ਗਿਣਤੀ ਬੀਟਾਊਨ ਦੇ ਸਭ ਤੋਂ ਫਿੱਟ ਅਦਾਕਾਰਾਵਾਂ ਵਿੱਚ ਕੀਤੀ ਜਾਂਦੀ ਹੈ। ਆਪਣੀ ਫਿਟਨੈੱਸ ਦੀ ਵਜ੍ਹਾ ਕਰਕੇ ਹੀ ਉਹ ਇੱਕ ਸਾਲ ਵਿੱਚ ਦੋ ਤੋਂ ਤਿੰਨ ਫਿਲਮਾਂ ਰਿਲੀਜ਼ ਕਰ ਦਿੰਦੇ ਹਨ।