ਮੁੰਬਈ: ਆਮਿਰ ਖ਼ਾਨ ਦੀ ਫ਼ਿਲਮ ਬਗੈਰ ਪ੍ਰਮੋਸ਼ਨ ਵੀ ਹਿੱਟ ਹੋਣ ਦੀ ਗਾਰੰਟੀ ਰੱਖਦੀ ਹੈ। ਹੁਣ ਆਮਿਰ ਆਪਣੀ ਅਗਲੀ ਫ਼ਿਲਮ ‘ਠਗਸ ਆਫ ਹਿੰਦੁਸਤਾਨ’ ਨਾਲ ਦੀਵਾਲੀ ‘ਤੇ ਧਮਾਕਾ ਕਰਨ ਦੀ ਤਿਆਰੀ ’ਚ ਹਨ। ਇਸ ਦੇ ਪ੍ਰਮੋਸ਼ਨ ਲਈ ਉਨ੍ਹਾਂ ਨੇ ਗੂਗਲ ਮੈਪ ਨਾਲ ਹੱਥ ਮਿਲਾਇਆ ਹੈ।



ਬੀਤੇ ਦਿਨ ਤੋਂ ਸ਼ੁਰੂ ਹੋਈ ਇਸ ਪ੍ਰਮੋਸ਼ਨ ਪਲਾਨ ‘ਚ ਤੁਹਾਡੇ ਫੋਨਾਂ ‘ਚ ਤੁਸੀਂ ਫ਼ਿਰੰਗੀ ਨਾਲ ਡਰਾਈਵ ਕਰਨ ਦਾ ਵਿਕਲਪ ਚੁਣ ਸਕਦੇ ਹੋ। ਫਰੰਗੀ ਫ਼ਿਲਮ ‘ਚ ਆਮਿਰ ਦੇ ਕਿਰਦਾਰ ਦਾ ਨਾਂ ਹੈ। ਆਮਿਰ ਵੱਲੋਂ ਚੁਣੇ ਇਸ ਪ੍ਰਚਾਰ ਦੇ ਤਰੀਕੇ ਦੀ ਖਾਸ ਗੱਲ ਹੈ ਕਿ ਇਸ ਪੂਰੇ ਸਫਰ ‘ਚ ਆਮਿਰ ਤੁਹਾਨੂੰ ਗਧੇ ‘ਤੇ ਬੈਠੇ ਹੀ ਨਜ਼ਰ ਆਉਣਗੇ।

ਗੂਗਲ ਮੈਪਸ ਦੀ ਪ੍ਰੋਡਕਟ ਮੈਨੇਜਰ ਨੇਹਾ ਵਾਈਕਰ ਨੇ ਇਸ ਯੋਜਨਾ ਬਾਰੇ ਕਿਹਾ, "ਭਾਰਤ ‘ਚ ਪਹਿਲੀ ਵਾਰ, ਅਸੀਂ ਸਭ ਦੇ ਸਮਾਰਟਫੋਨ ‘ਤੇ ਨਵਾਂ ਤਜ਼ਰਬਾ ਲੈ ਕੇ ਖੁਸ਼ ਹਾਂ। ਅਸੀਂ ਤੁਹਾਡੀ ਡਰਾਈਵਿੰਗ ਸਫਰ ਨੂੰ ਹੋਰ ਮਜ਼ੇਦਾਰ ਬਣਾਉਣਾ ਚਾਹੁੰਦੇ ਹਾਂ।"



ਆਮਿਰ ਦੀ ‘ਠਗਸ ਆਫ ਹਿੰਦੁਸਤਾਨ’ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫ਼ਿਲਮ ਮੰਨੀ ਜਾ ਰਹੀ ਹੈ। ਇਸ ‘ਚ ਆਮਿਰ-ਅਮਿਤਾਭ ਪਹਿਲੀ ਵਾਰ ਸਕਰੀਨ ਸ਼ੇਅਰ ਕਰ ਰਹੇ ਹਨ ਤੇ ਕੈਟਰੀਨਾ-ਫਾਤਿਮਾ ਸਨਾ ਐਕਸ਼ਨ ਕਰਦੀ ਨਜ਼ਰ ਆਵੇਗੀ। `ਠਗਸ ਆਫ ਹਿੰਦੁਸਤਾਨ` 8 ਨਵੰਬਰ ਨੂੰ ਸਿਨੇਮਾਘਰਾਂ ‘ਚ ਧਮਾਕਾ ਕਰੇਗੀ।