Aamir Khan: ਆਮਿਰ ਖਾਨ ਨੂੰ ਬਾਲੀਵੁੱਡ ਦਾ ਮਿਸਟਰ ਪਰਫੈਕਸ਼ਨਿਸਟ ਕਿਹਾ ਜਾਂਦਾ ਹੈ। ਆਪਣੇ ਤਿੰਨ ਦਹਾਕਿਆਂ ਦੇ ਕਰੀਅਰ 'ਚ ਇਸ ਅਦਾਕਾਰ ਨੇ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ ਅਤੇ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਵੀ ਖਾਸ ਜਗ੍ਹਾ ਬਣਾਈ ਹੈ। ਆਮਿਰ ਖਾਨ ਦੀਆਂ ਫਿਲਮਾਂ ਹਮੇਸ਼ਾ ਹੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਹੀ ਨਹੀਂ, ਸਗੋਂ ਬਾਕਸ ਆਫਿਸ ਦੇ ਚਾਰਟ ਉੱਤੇ ਵੀ ਰਾਜ ਕਰਨ ਵਿੱਚ ਸਫਲ ਰਹੀਆਂ ਹਨ। ਫਿਲਹਾਲ ਅਦਾਕਾਰ ਆਪਣੀ ਬੇਟੀ ਈਰਾ ਖਾਨ ਦੇ ਵਿਆਹ 'ਚ ਰੁੱਝੇ ਹੋਏ ਹਨ। ਇਸ ਸਭ ਦੇ ਵਿਚਕਾਰ ਆਮਿਰ ਖਾਨ ਨੇ ਇੱਕ ਨਵਾਂ ਸ਼ੌਕ ਪੈਦਾ ਕਰ ਲਿਆ ਹੈ ਅਤੇ ਉਹ ਇਸ ਲਈ ਰੋਜ਼ ਇੱਕ ਘੰਟਾ ਪ੍ਰੈਕਟਿਸ ਯਾਨਿ ਅਭਿਆਸ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਤੋਂ ਇੰਦਰਜੀਤ ਨਿੱਕੂ, ਸਾਲ 2023 'ਚ ਇਹ ਪੰਜਾਬੀ ਕਲਾਕਾਰ ਰਹੇ ਵਿਵਾਦਾਂ 'ਚ
ਕਲਾਸੀਕਲ ਸਿੰਗਿੰਗ ਸਿੱਖ ਆਮਿਰ ਖਾਨ ਆਮਿਰ ਖਾਨ ਦੀ ਬੇਟੀ ਇਰਾ ਖਾਨ 3 ਜਨਵਰੀ ਨੂੰ ਆਪਣੀ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਕਰ ਰਹੀ ਹੈ। ਅਜਿਹੇ ਵਿੱਚ ਆਮਿਰ ਖਾਨ ਵੀ ਆਪਣੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਕਾਫੀ ਰੁੱਝੇ ਹੋਏ ਹਨ। ਪਰ ਇਸ ਦੌਰਾਨ, ਮਿਸਟਰ ਪਰਫੈਕਸ਼ਨਿਸਟ ਵੀ ਆਪਣੇ ਨਵੇਂ ਸ਼ੌਕ ਨੂੰ ਪੂਰਾ ਕਰਨ ਲਈ ਇੱਕ ਘੰਟਾ ਕੱਢ ਰਹੇ ਹਨ. ਅਸਲ 'ਚ ਹਮੇਸ਼ਾ ਕੁਝ ਨਵਾਂ ਕਰਨ ਵਾਲੇ ਆਮਿਰ ਖਾਨ ਇਸ ਵਾਰ ਕਲਾਸੀਕਲ ਗਾਇਕੀ 'ਚ ਆਪਣਾ ਹੱਥ ਅਜ਼ਮਾ ਰਹੇ ਹਨ। ਰਿਪੋਰਟ ਮੁਤਾਬਕ ਅਦਾਕਾਰ ਦੇ ਇਕ ਸੂਤਰ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ। ਸੂਤਰ ਨੇ ਕਿਹਾ, ''ਆਮਿਰ ਆਪਣੀ ਗਾਇਕੀ ਲਈ ਹਰ ਰੋਜ਼ ਇਕ ਘੰਟਾ ਸਮਰਪਿਤ ਕਰਦੇ ਹਨ। ਉਹ ਆਪਣਾ ਰਿਆਜ਼ ਪੂਰੀ ਇਮਾਨਦਾਰੀ ਨਾਲ ਕਰਦੇ ਹਨ ਅਤੇ ਇਸ ਲਈ ਕਲਾਸੀਕਲ ਸੰਗੀਤ ਦੇ ਅਧਿਆਪਕ ਤੋਂ ਸਿਖਲਾਈ ਲੈ ਰਹੇ ਹਨ।
ਆਮਿਰ ਖਾਨ ਵਰਕ ਫਰੰਟਇਸ ਸਭ ਦੇ ਵਿਚਕਾਰ, ਤੁਹਾਨੂੰ ਇਹ ਵੀ ਦੱਸ ਦਈਏ ਕਿ ਆਮਿਰ ਖਾਨ ਦੀ ਆਖਰੀ ਰਿਲੀਜ਼ 'ਲਾਲ ਸਿੰਘ ਚੱਢਾ ਸੀ'। ਇਹ ਫਿਲਮ ਫਲਾਪ ਰਹੀ ਸੀ। ਉਦੋਂ ਤੋਂ, ਅਭਿਨੇਤਾ ਪਿਛਲੇ ਦੋ ਸਾਲਾਂ ਤੋਂ ਆਰਾਮ ਕਰ ਰਹੇ ਹਨ ਅਤੇ ਆਪਣੀ ਪਰਿਵਾਰਕ ਜ਼ਿੰਦਗੀ ਦਾ ਆਨੰਦ ਲੈ ਰਹੇ ਹਨ। ਨਵੇਂ ਹੁਨਰ ਨੂੰ ਨਿਖਾਰਨ ਦੇ ਨਾਲ-ਨਾਲ ਆਮਿਰ ਸਿਨੇਮਾ ਲਈ ਆਪਣੇ ਜਨੂੰਨ ਨੂੰ ਵੀ ਨਹੀਂ ਭੁੱਲੇ ਹਨ। ਤੁਹਾਨੂੰ ਦੱਸ ਦਈਏ ਕਿ ਆਮਿਰ ਖਾਨ 'ਲਾਹੌਰ, 1947' ਦਾ ਨਿਰਮਾਣ ਕਰ ਰਹੇ ਹਨ, ਜਿਸ 'ਚ ਸੰਨੀ ਦਿਓਲ ਮੁੱਖ ਭੂਮਿਕਾ 'ਚ ਹਨ। ਇਸ ਦੇ ਨਾਲ ਹੀ ਆਮਿਰ ਖਾਨ ਆਪਣੀ ਅਗਲੀ ਐਕਟਿੰਗ ਵੈਂਚਰ 'ਸਿਤਾਰੇ ਜ਼ਮੀਨ ਪਰ' 'ਤੇ ਵੀ ਕੰਮ ਕਰ ਰਹੇ ਹਨ, ਜਿਸ ਬਾਰੇ ਉਹ ਵਾਅਦਾ ਕਰਦੇ ਹਨ ਕਿ ਉਹ ਦਰਸ਼ਕਾਂ ਨੂੰ ਖੂਬ ਮਨੋਰੰਜਨ ਦੇਣਗੇ।