Film Laal Singh Chaddha: ਆਮਿਰ ਖਾਨ ਦੀ ਮੋਸਟ ਅਵੇਟਿਡ ਫ਼ਿਲਮ 'ਲਾਲ ਸਿੰਘ ਚੱਢਾ' ਇਸੇ ਸਾਲ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਬਾਕਸ ਆਫਿਸ ਕਲੈਕਸ਼ਨ ਦੇ ਲਿਹਾਜ਼ ਨਾਲ ਇਹ ਫ਼ਿਲਮ KGF3 ਨੂੰ ਵੀ ਪਿੱਛੇ ਛੱਡ ਸਕਦੀ ਹੈ। ਅੱਜ ਅਸੀਂ ਜਾਣਾਂਗੇ ਕਿ ਫੈਨਸ ਵੱਲੋਂ ਅਜਿਹਾ ਦਾਅਵਾ ਕਰਨ ਪਿੱਛੇ ਕੀ ਤਰਕ ਹੈ? ਆਮਿਰ ਖਾਨ ਦੀ ਪਿਛਲੀ ਫ਼ਿਲਮ 'ਠੱਗਸ ਆਫ਼ ਹਿੰਦੋਸਤਾਨ' ਫਲਾਪ ਰਹੀ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਲਾਲ ਸਿੰਘ ਚੱਢਾ ਤੋਂ ਕਾਫੀ ਉਮੀਦਾਂ ਹਨ।

1. ਲੰਬੇ ਸਮੇਂ ਬਾਅਦ ਆ ਰਹੀ ਆਮਿਰ ਖਾਨ ਦੀ ਫ਼ਿਲਮ

ਫ਼ਿਲਮ ਦੇ ਹਿੱਟ ਹੋਣ ਦਾ ਪਹਿਲਾ ਵੱਡਾ ਕਾਰਨ ਇਹ ਹੈ ਕਿ ਆਮਿਰ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਹੈ। ਠੱਗਸ ਆਫ਼ ਹਿੰਦੋਸਤਾਨ ਸਾਲ 2018 'ਚ ਰਿਲੀਜ਼ ਹੋਈ ਸੀ ਤੇ ਉਦੋਂ ਤੋਂ ਆਮਿਰ ਖ਼ਾਨ ਦੀ ਕੋਈ ਫ਼ਿਲਮ ਨਹੀਂ ਆਈ ਹੈ। ਅਜਿਹੇ 'ਚ ਸੰਭਵ ਹੈ ਕਿ ਆਮਿਰ ਨੂੰ ਆਪਣੇ ਪ੍ਰਸ਼ੰਸਕਾਂ ਦਾ ਸਮਰਥਨ ਮਿਲੇਗਾ।

2. ਆਮਿਰ ਤੇ ਕਰੀਨਾ ਦੀ ਸੁਪਰਹਿੱਟ ਜੋੜੀ

ਆਮਿਰ ਖਾਨ ਤੇ ਕਰੀਨਾ ਕਪੂਰ ਇਸ ਤੋਂ ਪਹਿਲਾਂ ਫ਼ਿਲਮ '3 ਇਡੀਅਟਸ' 'ਚ ਇਕੱਠੇ ਨਜ਼ਰ ਆ ਚੁੱਕੇ ਹਨ। ਪ੍ਰਸ਼ੰਸਕਾਂ ਵੱਲੋਂ ਇਸ ਜੋੜੀ ਨੂੰ ਪਸੰਦ ਕਰਨ ਦਾ ਸਬੂਤ ਫ਼ਿਲਮ 'ਤਲਾਸ਼' ਦੀ ਰਿਲੀਜ਼ ਦੌਰਾਨ ਦੂਜੀ ਵਾਰ ਦੇਖਣ ਨੂੰ ਮਿਲਿਆ। ਇਸ ਲਈ ਸੰਭਾਵਨਾ ਹੈ ਕਿ ਇੱਕ ਵਾਰ ਫਿਰ ਪ੍ਰਸ਼ੰਸਕ ਇਸ ਜੋੜੀ 'ਤੇ ਆਪਣਾ ਪਿਆਰ ਦਿਖਾਉਣਗੇ ਤੇ ਟਿਕਟਾਂ ਦੀ ਜ਼ਬਰਦਸਤ ਵਿਕਰੀ ਹੋਈ ਹੈ।

3. ਟ੍ਰਾਇਲ ਐਂਡ ਟੇਸਟਿਡ ਫਾਰਮੂਲਾ 'ਲਾਲ ਸਿੰਘ ਚੱਢਾ'

ਆਮਿਰ ਖਾਨ ਨੇ 'ਠਗਸ ਆਫ਼ ਹਿੰਦੋਸਤਾਨ' 'ਚ ਜ਼ਬਰਦਸਤ ਨਾਕਾਮੀ ਤੋਂ ਬਾਅਦ ਨਵੀਂ ਕਹਾਣੀ ਅਜ਼ਮਾਉਣ ਦੀ ਬਜਾਏ ਰੀਮੇਕ ਦੀ ਚੋਣ ਕੀਤੀ ਹੈ। 'ਲਾਲ ਸਿੰਘ ਚੱਢਾ' ਹਾਲੀਵੁੱਡ ਦੀ ਸੁਪਰਹਿੱਟ ਫਿਲਮ ਫੋਰੈਸਟ ਗੰਪ ਦਾ ਹਿੰਦੀ ਰੀਮੇਕ ਹੈ, ਜਿਸ ਨੇ ਉੱਥੇ ਕਾਫੀ ਕਮਾਲ ਕੀਤਾ ਸੀ। ਇਸ ਤੋਂ ਇਲਾਵਾ ਇਹ ਇਕ ਪਰਿਵਾਰਕ ਮਨੋਰੰਜਨ ਵਾਲੀ ਫ਼ਿਲਮ ਹੈ, ਜਿਸ ਕਾਰਨ ਟਿਕਟਾਂ ਜ਼ਿਆਦਾ ਵਿਕ ਸਕਦੀਆਂ ਹਨ।

4. ਫ਼ਿਲਮ ਦੀ ਰਿਲੀਜ਼ ਡੇਟ ਬਹੁਤ ਖ਼ਾਸ

ਆਮਿਰ ਖਾਨ ਨੇ ਫ਼ਿਲਮ ਦੀ ਰਿਲੀਜ਼ ਡੇਟ ਬਹੁਤ ਸੋਚ ਸਮਝ ਕੇ ਚੁਣੀ ਹੈ। ਕਾਫੀ ਸਮੇਂ ਤੱਕ ਟਾਲਣ ਤੋਂ ਬਾਅਦ ਉਨ੍ਹਾਂ ਨੇ ਇਸ ਫ਼ਿਲਮ ਨੂੰ 11 ਅਗਸਤ ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਫ਼ਿਲਮ ਨੂੰ ਲੰਬਾ ਵੀਕੈਂਡ ਮਿਲੇਗਾ ਤੇ ਛੁੱਟੀਆਂ ਹੋਣ ਕਾਰਨ ਜ਼ਿਆਦਾ ਤੋਂ ਜ਼ਿਆਦਾ ਲੋਕ ਫ਼ਿਲਮ ਦਾ ਆਨੰਦ ਲੈਣ ਲਈ ਸਿਨੇਮਾਘਰਾਂ 'ਚ ਪਹੁੰਚ ਸਕਣਗੇ।

5. ਖਾਨ ਤਿਕੜੀ ਲਗਾਏਗੀ ਆਪਣੀ ਪੂਰਾ ਜ਼ੋਰ

ਹਾਲਾਂਕਿ ਮੇਕਰਸ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ 'ਲਾਲ ਸਿੰਘ ਚੱਢਾ' 'ਚ ਆਮਿਰ ਖਾਨ ਦੇ ਨਾਲ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਵੀ ਕੁਝ ਸੀਨ ਕਰਦੇ ਨਜ਼ਰ ਆ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਫ਼ਿਲਮ ਨੂੰ ਫੈਨਸ ਦੇ ਆਧਾਰ 'ਤੇ ਤਿੰਨ ਗੁਣਾ ਸਪੋਰਟ ਮਿਲੇਗਾ।