ਮੁੰਬਈ: ਬੀਤੇ ਕੁਝ ਸਾਲਾਂ ਤੋਂ ਬਾਲੀਵੁੱਡ ’ਚ ਕ੍ਰਿਸਮਸ ਦਾ ਤਿਓਹਾਰ ਮਿਸਟਰ ਪਰਫੇਕਸ਼ਨਿਸਟ ਆਮਿਰ ਖ਼ਾਨ ਦੇ ਲਈ ਬੁੱਕ ਰਹਿੰਦਾ ਹੈ। ਇਸੇ ਦੇ ਨਾਲ ਦੂਜੇ ਸਟਾਰਸ ਇਸੇ ਦਿਨ ਆਪਣੀ ਫ਼ਿਲਮ ਨੂੰ ਰਿਲੀਜ਼ ਕਰਨ ਤੋਂ ਟਲਦੇ ਰਹਿੰਦੇ ਹਨ। ਪਰ 2020 ‘ਚ ਕ੍ਰਿਸਮਸ ‘ਤੇ ਆਮਿਰ ਖ਼ਾਨ ਦਾ ਮੁਕਾਬਲਾ ਰਿਤਿਕ ਰੌਸ਼ਨ ਦੀ ‘ਕ੍ਰਿਸ਼-4’ ਅਤੇ ਲਵ ਰੰਜਨ ਦੀ ਅਜੇ ਦੇਵਗਨ-ਰਣਬੀਰ ਕਪੂਰ ਸਟਾਰਰ ਫ਼ਿਲਮ ਦੇ ਨਾਲ ਹੋਣ ਵਾਲਾ ਹੈ।

ਜੀ ਹਾਂ ਹਾਲ ਹੀ ‘ਚ ਆਮਿਰ ਖ਼ਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ 2020 ‘ਚ ਕ੍ਰਿਸਮਸ ‘ਤੇ ਰਿਲੀਜ਼ ਕੀਤੀ ਹਾਵੇਗੀ। ਖ਼ਬਰਾਂ ਤਾਂ ਇਹ ਵੀ ਹਨ ਕਿ ਇਸੇ ਦਿਨ ਸਲਮਾਨ ਖ਼ਾਨ ਦੀ ਕੋਈ ਫ਼ਿਲਮ ਵੀ ਰਿਲੀਜ਼ ਹੋ ਸਕਦੀ ਹੈ। ਬਾਕੀ ਆਮਿਰ ਦੀ ਫ਼ਿਲਮ ਬਾਰੇ ਟ੍ਰੇਡ ਐਨਾਲੀਸਟ ਤਰਨ ਆਦਰਸ਼ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ। ਆਮਿਰ ਨੇ ਆਪਣੀ ਫ਼ਿਲਮ ਦਾ ਐਲਾਨ ਆਪਣੇ ਜਨਮ ਦਿਨ ਮੌਕੇ ਕੀਤਾ ਸੀ। ‘ਲਾਲ ਸਿੰਘ ਚੱਢਾ’ ਦਾ ਡਾਇਰੈਕਸ਼ਨ ਅਦਵੈਤ ਚੰਦਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਆਮਿਰ ਦੀ ਇਹ ਫ਼ਿਲਮ ਹਾਲੀਵੁੱਡ ਮੂਵੀ ‘ਫਾਰੈਸਟ ਗੰਪ’ ਦਾ ਆਫੀਸ਼ੀਅਲ ਅਡੈਪਸ਼ਨ ਹੈ, ਜਿਸ ‘ਚ ਟੌਮ ਹੰਕ ਲੀਡ ਰੋਲ ‘ਚ ਨਜ਼ਰ ਆਏ ਸੀ।