ਅਭਿਸ਼ੇਕ ਨੂੰ ਵੜਾ-ਪਾਵ ਦੀ ਰੇਹੜੀ ਲਾਉਣ ਦੀ ਸਲਾਹ, ਖ਼ੂਬ ਭੜਕੇ ਅਦਾਕਾਰ
ਏਬੀਪੀ ਸਾਂਝਾ | 27 Sep 2018 12:57 PM (IST)

ਮੁੰਬਈ: ਅਭਿਸ਼ੇਕ ਬੱਚਨ ਦਾ ਟ੍ਰੋਲਰ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ। ਉਹ ਆਏ ਦਿਨ ਹੀ ਟ੍ਰੋਲਰਸ ਦਾ ਸ਼ਿਕਾਰ ਹੋ ਜਾਂਦੇ ਹਨ। ਅਭਿਸ਼ੇਕ ਵੀ ਕਰਾਰਾ ਜਵਾਬ ਦੇ ਕੇ ਟ੍ਰੇਲਰਸ ਦਾ ਮੂੰਹ ਬੰਦ ਕਰਨਾ ਜਾਣਦੇ ਹਨ। ਇੱਕ ਵਾਰ ਫੇਰ ਅਭਿਸ਼ੇਕ ਨੂੰ ਟ੍ਰੋਲ ਕੀਤਾ ਗਿਆ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਪੋਸਟ ਕਰਕੇ ਅਭੀ ਲਈ ਨੂੰ ਐਕਟਿੰਗ ਛੱਡ ਵੜਾ-ਪਾਵ ਦੀ ਸਟਾਲ ਲਾਉਣ ਦੀ ਸਲਾਹ ਦਿੱਤੀ ਹੈ। ਟ੍ਰੋਲਰ ਨੂੰ ਲੱਗਦਾ ਹੈ ਕਿ ਅਭਿਸ਼ੇਕ ਚੰਗੇ ਐਕਟਰ ਨਹੀਂ ਤੇ ਉਨ੍ਹਾਂ ਦਾ ਕਰੀਅਰ ਸਿਰਫ ਨੈਪੋਟਿਜ਼ਮ ਕਰਕੇ ਹੀ ਚੱਲ ਰਿਹਾ ਹੈ। ਟ੍ਰੋਲਰ ਨੇ ਫ਼ਿਲਮ ‘ਮਨਮਰਜ਼ੀਆਂ’ ਦੀ ਨਾਕਾਮਯਾਬੀ ਦਾ ਕਾਰਨ ਵੀ ਅਭੀ ਨੂੰ ਹੀ ਕਿਹਾ ਹੈ। ਡਾਕਟਰ ਹਰਸ਼ਵਰਧਨ ਨਾਂ ਦੇ ਯੂਜ਼ਰ ਨੇ ਪੋਸਟ ‘ਚ ਲਿਖਿਆ, "ਮਨਮਰਜ਼ੀਆਂ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਕਿ ਜੂਨੀਅਰ ਬੱਚਨ ‘ਚ ਚੰਗੀ ਫ਼ਿਲਮ ਨੂੰ ਫਲਾਪ ਕਰਨ ਦੀ ਵੀ ਸ਼ਾਨਦਾਰ ਤਾਕਤ ਹੈ। ਉਸ ਦੀ ਇਸ ਕਲਾ ਦੀ ਤਾਰੀਫ ਕਰੋ, ਇਹ ਕਲਾ ਸਭ ਕੋਲ ਨਹੀਂ। ਹੁਣ ਭਾਈ-ਭਤੀਜਵਾਦ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਸਟਾਰ ਕਿੱਡਸ ਨੂੰ ਵੜਾ-ਪਾਵ ਵੇਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ‘ਸਤ੍ਰੀ’ ਨੇ ਸਾਬਤ ਕੀਤਾ ਹੈ ਕਿ ਟੈਲੇਂਟ ਨੂੰ ਯਾਦ ਕੀਤਾ ਜਾਂਦਾ ਹੈ।" ਇਸ ਮਗਰੋਂ ਬੱਚਨ ਨੇ ਟਵੀਟ ਕਰਦੇ ਹੋਏ ਲਿਖਿਆ, "ਪੂਰੀ ਇੱਜ਼ਤ ਦੇ ਨਾਲ ਸਰ, ਮੈਂ ਇੱਕ ਸਨਮਾਨਤ ਡਾਕਟਰ ਤੋਂ ਉਮੀਦ ਕਰਦਾ ਹਾਂ ਕਿ ਕੁਝ ਵੀ ਕਹਿਣ ਤੋਂ ਪਹਿਲਾਂ ਸਾਰੇ ਫੈਕਟ ਤੇ ਫਿਗਰ ਚੈੱਕ ਕੀਤੇ ਹੋਣੇ। ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਇਹੀ ਤੁਸੀਂ ਆਪਣੇ ਮਰੀਜ਼ਾਂ ਨਾਲ ਵੀ ਕਰਦੇ ਹੋਵੋਗੇ। ਕੁਝ ਵੀ ਅਜਿਹਾ ਕਰਨ ਤੋਂ ਪਹਿਲਾਂ, ਜੋ ਤੁਹਾਨੂੰ ਸ਼ਰਮਿੰਦਾ ਕਰੇ, ਫ਼ਿਲਮ ਦੇ ਅਰਥ ਸ਼ਾਸਤਰ ਨੂੰ ਸਮਝ ਲਓ।" ਇਸ ਦੇ ਨਾਲ ਹੀ ਅਭਿਸ਼ੇਕ ਨੇ ਅੱਗੇ ਲਿਖਿਆ, "ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਵੜਾ ਪਾਵ ਦੇ ਸਟਾਲ ਦਾ ਮਾਲਕ ਹੋਣਾ ਜਾਂ ਇਸ ਨੂੰ ਚਲਾਉਣਾ ਵਾਕਿਆ ਹੀ ਸ਼ਾਨ ਦਾ ਕੰਮ ਹੈ। ਇਸ ਨੂੰ ਮਿਹਨਤ ਨਾਲ ਮਿਲੀ ਇੱਜ਼ਤ ਕਿਹਾ ਜਾਂਦਾ ਹੈ। ਦੂਜੇ ਪ੍ਰੋਫੈਸ਼ਨ ‘ਤੇ ਮਿਹਰਬਾਨ ਹੋਣ ਦੀ ਕੋਸ਼ਿਸ਼ ਨਾ ਕਰੋ, ਸਭ ਆਪਣਾ ਬੈਸਟ ਕਰ ਰਹੇ ਹਨ।" ਇਹ ਪਹਿਲੀ ਵਾਰ ਨਹੀਂ ਜਦੋਂ ਅਭਿਸ਼ੇਕ ਨੇ ਕਿਸੇ ਯੂਜ਼ਰ ਨੂੰ ਇੰਨੇ ਦਿਲਚਸਪ ਤਰੀਕੇ ਨਾਲ ਜਵਾਬ ਦਿੱਤਾ ਹੋਵੇ। ਇਸ ਤੋਂ ਪਹਿਲਾਂ ਵੀ ਅਭਿਸ਼ੇਕ ਆਪਣੇ ਬੇਬਾਕ ਤਰੀਕੇ ਨਾਲ ਟ੍ਰੋਲਰ ਨੂੰ ਜਵਾਬ ਦੇ ਕੇ ਲਾਈਮਲਾਈਟ ‘ਚ ਆਏ ਹਨ। ਅਨੁਰਾਗ ਕਸ਼ਯਪ ਦੀ ਡਾਇਰੈਕਸ਼ਨ ‘ਚ ਬਣੀ ਫ਼ਿਲਮ ‘ਮਨਮਰਜ਼ੀਆਂ’ ‘ਚ ਅਭਿਸ਼ੇਕ ਬੱਚਨ, ਤਾਪਸੀ ਪਨੂੰ ਤੇ ਵਿੱਕੀ ਕੌਸ਼ਲ ਨੇ ਕੰਮ ਕੀਤਾ ਤੇ ਫ਼ਿਲਮ ਹੁਣ ਤਕ ਸਿਰਫ 24 ਕਰੋੜ ਦੀ ਕਮਾਈ ਹੀ ਕਰ ਪਾਈ।