ਮੁੰਬਈ: ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਦੇ ਫੈਨਸ ਲਈ ਖੁਸ਼ਖਬਰੀ ਹੈ। ਜਲਦੀ ਹੈ ਅਭੀ ਪ੍ਰਾਈਮ ਵੀਡੀਓ ਦੇ ਫੇਮਸ ਵੈੱਬ ਸੀਰੀਜ਼ ‘ਬ੍ਰੀਦ’ ਦੇ ਸੀਕੂਅਲ ‘ਬ੍ਰੀਦ-2’ ‘ਚ ਨਜ਼ਰ ਆਉਣ ਵਾਲੇ ਹਨ। ਇਸ ਵੈੱਬ ਸੀਰੀਜ਼ ਉਨ੍ਹਾਂ ਦੇ ਕਰੀਅਰ ਲਈ ਗੇਮ ਚੇਂਜਰ ਸਾਬਤ ਹੋ ਸਕਦੀ ਹੈ। ਅਮੇਜਨ ਪ੍ਰਾਈਮ ਲਈ ਥ੍ਰਿਲਰ ਸ਼ੋਅ ਨੂੰ ਪ੍ਰੋਡਿਊਸ ਕਰ ਰਹੇ ਐਂਬਡੇਂਸ਼ੀਆ ਦੇ ਸੰਸਥਾਪਕ ਤੇ ਸੀਈਓ ਵਿਕਰਮ ਮਲਹੋਤਰਾ ਨੇ ਦੱਸਿਆ ਕਿ ਇਸ ਮਹੀਨੇ ਸ਼ੋਅ ਦੇ ਸ਼ੂਟ ਦਾ ਆਖਰੀ ਸ਼ੈਡਿਊਲ ਬਚਿਆ ਹੈ।

ਮਲਹੋਤਰਾ ਨੇ ਆਪਣੇ ਇੰਟਰਵਿਊ ‘ਚ ਕਿਹਾ, “ਅਭਿਸ਼ੇਕ ਬੱਚਨ ਦਾ ਕੰਮ ਮੈਨੂੰ ਹਮੇਸ਼ਾ ਪਸੰਦ ਆਇਆ ਹੈ। ਮੈਨੂੰ ਉਨ੍ਹਾਂ ‘ਤੇ ਯਕੀਨ ਹੈ। ਉਹ ਆਪਣੀ ਹੀ ਤਰ੍ਹਾਂ ਦਾ ਵੱਖਰਾ ਕਲਾਕਾਰ ਹੈ। ਇਹ ਗੱਲ ਕਾਫੀ ਉਤਸ਼ਾਹਤ ਕਰਨ ਵਾਲੀ ਹੈ ਕਿ ਉਹ ਬ੍ਰੀਦ-2 ਰਾਹੀਂ ਡਿਜੀਟਲ ਪਲੇਟਫਾਰਮ ‘ਚ ਕਦਮ ਰੱਖਣ ਜਾ ਰਹੇ ਹਨ। ਮੈਂ ਸ਼ੋਅ ‘ਚ ਉਨ੍ਹਾਂ ਦਾ ਕੰਮ ਦੇਖਣ ਲਈ ਰੋਮਾਂਚਿਤ ਹਾਂ।”

ਵਿਕਰਮ ਮਲਹੋਤਰਾ ਨੇ ਅੱਗੇ ਕਿਹਾ, “ਮੈਂ ਵਾਅਦਾ ਕਰਦਾ ਹੈ ਕਿ ਇਸ ਸ਼ੋਅ ਤੋਂ ਪਹਿਲਾਂ ਤੁਸੀਂ ਅਭਿਸ਼ੇਕ ਦਾ ਅਜਿਹਾ ਅੰਦਾਜ਼ ਕਦੇ ਨਹੀਂ ਦੇਖਿਆ ਹੋਵੇਗਾ।”

ਕ੍ਰਾਈਮ ਡ੍ਰਾਮਾ ਬੇਸਡ ਸ਼ੋਅ ਦੇ ਪਹਿਲੇ ਸੀਜ਼ਨ ‘ਚ ਆਰ ਮਾਧਵਨ ਸੀ। ਇਸ ਸੀਰੀਜ਼ ਦੇ ਹੋਰ ਕਿਰਦਾਰਾਂ ਦੀ ਗੱਲ ਕਰੀਏ ਤਾਂ ਇਸ ‘ਚ ਅਮਿਤ ਸਾਧ ਤੇ ਮਧੁਰਾ ਨਾਇਕ ਅਹਿਮ ਕਿਰਦਾਰ ਨਿਭਾਅ ਚੁੱਕੇ ਹਨ। ਆਉਣ ਵਾਲੇ ਸਾਲ ਦੀ ਸ਼ੁਰੂਆਤ ‘ਚ ਸੀਜ਼ਨ 2 ਦੇ ਆਉਣ ਦੀ ਉਮੀਦ ਹੈ।