ਮੁੰਬਈ: ਐਕਟਰ ਅਨੁਪਮ ਖੇਰ ਨੇ ਬੁੱਧਵਾਰ ਨੂੰ ਭਾਰਤੀ ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦਾ ਕਾਰਨ ਉਨ੍ਹਾਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ। ਅਨੁਪਮ ਨੇ ਆਪਣਾ ਅਸਤੀਫਾ ਸੂਚਨਾ ਤੇ ਪ੍ਰਸਾਰਣ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੂੰ ਭੇਜਿਆ। ਇਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਉਹ ਅੰਤਰਰਾਸ਼ਟਰੀ ਪ੍ਰੋਜੈਕਟ ‘ਚ ਬਿਜ਼ੀ ਹੋਣ ਕਾਰਨ ਇਸ ਸੰਸਥਾਨ ਪ੍ਰਤੀ ਆਪਣੀ ਪੂਰੀ ਜਿੰਮੇਵਾਰੀ ਨਿਭਾਅ ਨਹੀਂ ਪਾਉਣਗੇ।

9 ਮਹੀਨੇ ਅਮਰੀਕਾ ‘ਚ ਰਹਿਣਗੇ ਅਨੁਪਮ

ਅਨੁਪਮ ਖੇਰ ਮੁਤਾਬਕ ਉਹ ਆਪਣੇ ਇੰਟਰਨੈਸ਼ਨਲ ਪ੍ਰੋਜੈਕਟ ਕਰਕੇ 2018 ਤੋਂ 2019 ਤਕ ਕਰੀਬ 9 ਮਹੀਨੇ ਅਮਰੀਕਾ ‘ਚ ਰਹਿਣਗੇ। ਅਜਿਹੇ ‘ਚ ਇਸ ਅਹੁਦੇ ‘ਤੇ ਬਣੇ ਰਹਿਣਾ ਉਨ੍ਹਾਂ ਲਈ ਮੁਮਕਿਨ ਨਹੀਂ। ਰਾਠੌਰ ਨੇ ਅਨੁਪਮ ਦਾ ਅਸਤੀਫਾ ਵੀ ਮਨਜੂਰ ਕਰ ਲਿਆ ਹੈ।


ਇਨ੍ਹਾਂ ਦੀ ਥਾਂ ਸੰਭਾਲੀ ਸੀ ਅਨੁਪਮ ਖੇਰ ਨੇ ਥਾਂ

ਅਨੁਪਮ ਖੇਰ 11 ਅਕਤੂਬਰ, 2017 ਨੂੰ ਇਸ ਸੰਸਥਾ ਦੇ ਚੈਅਰਮੈਨ ਅਹੁਦੇ ‘ਤੇ ਬੈਠੇ ਸੀ ਜਿਨ੍ਹਾਂ ਤੋਂ ਪਹਿਲਾਂ ਇਸ ਦਾ ਕਾਰਜਭਾਰ ਗਜੇਂਦਰ ਚੌਹਾਨ ਕੋਲ ਸੀ। ਗਜੇਂਦਰ ਦਾ ਕਾਰਜਕਾਲ ਕਾਫੀ ਵਿਵਾਦਤ ਰਿਹਾ ਹੈ।


ਅਨੁਪਮ ਖੇਰ ਨੇ ਹਾਲ ਹੀ ‘ਚ ਆਪਣੀ ਫ਼ਿਲਮ ਜਿਸ ‘ਚ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜਿੰਦਗੀ ‘ਤੇ ਅਧਾਰਤ ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੀ ਸ਼ੂਟਿੰਗ ਕਰਕੇ ਆਲੋਚਨਾਵਾਂ ਦਾ ਸਾਹਮਣਾ ਕਰ ਚੁੱਕੇ ਹਨ।