KRK Allegations On Salman Khan: ਫਿਲਮ ਆਲੋਚਕ ਅਤੇ ਅਭਿਨੇਤਾ ਕਮਲ ਰਾਸ਼ਿਦ ਖਾਨ ਨੂੰ ਮੁੰਬਈ ਪੁਲਿਸ ਨੇ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਖੁਦ ਕੇਆਰਕੇ ਨੇ ਐਕਸ ਰਾਹੀਂ ਦਿੱਤੀ ਹੈ। ਕੇਆਰਕੇ ਮੁਤਾਬਕ ਉਹ ਨਵਾਂ ਸਾਲ ਮਨਾਉਣ ਲਈ ਦੁਬਈ ਜਾ ਰਿਹਾ ਸੀ ਅਤੇ ਇਸ ਦੌਰਾਨ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਕਾਰ ਨੇ ਆਪਣੀ ਗ੍ਰਿਫਤਾਰੀ ਲਈ ਸਲਮਾਨ ਖਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।


ਇਹ ਵੀ ਪੜ੍ਹੋ: ਸਿਆਸਤ 'ਚ ਨਹੀਂ ਆਉਣਗੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ? ਬੋਲੇ- 'ਮੇਰੇ ਸਿਆਸਤ 'ਚ ਆਉਣ ਨਾਲ ਕਿਹੜਾ...'


ਕੇ.ਏ.ਆਰ.ਕੇ ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਕੀਤਾ ਅਤੇ ਲਿਖਿਆ- ਮੈਂ ਪਿਛਲੇ ਇਕ ਸਾਲ ਤੋਂ ਮੁੰਬਈ 'ਚ ਹਾਂ। ਅਤੇ ਮੈਂ ਆਪਣੀਆਂ ਸਾਰੀਆਂ ਅਦਾਲਤੀ ਤਾਰੀਖਾਂ ਲਈ ਨਿਯਮਿਤ ਤੌਰ 'ਤੇ ਅਦਾਲਤ ਜਾ ਰਿਹਾ ਹਾਂ। ਅੱਜ ਮੈਂ ਨਵੇਂ ਸਾਲ ਲਈ ਦੁਬਈ ਜਾ ਰਿਹਾ ਸੀ। ਪਰ ਮੁੰਬਈ ਪੁਲਿਸ ਨੇ ਮੈਨੂੰ ਏਅਰਪੋਰਟ 'ਤੇ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਕ ਮੈਂ 2016 ਦੇ ਇੱਕ ਮਾਮਲੇ ਵਿੱਚ ਲੋੜੀਂਦਾ ਹਾਂ। ਸਲਮਾਨ ਖਾਨ ਕਹਿ ਰਹੇ ਹਨ ਕਿ ਉਨ੍ਹਾਂ ਦੀ ਫਿਲਮ ਟਾਈਗਰ 3 ਮੇਰੇ ਕਾਰਨ ਫਲਾਪ ਹੋਈ ਹੈ।


'ਜੇ ਮੈਂ ਮਰ ਗਿਆ...'
ਕੇਆਰਕੇ ਨੇ ਆਪਣੀ ਪੋਸਟ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੱਖ-ਵੱਖ ਮੀਡੀਆ ਅਦਾਰਿਆਂ ਨੂੰ ਵੀ ਟੈਗ ਕੀਤਾ ਹੈ। ਅਭਿਨੇਤਾ ਨੇ ਪੋਸਟ 'ਚ ਅੱਗੇ ਲਿਖਿਆ- ਜੇਕਰ ਕਿਸੇ ਵੀ ਹਾਲਤ 'ਚ ਪੁਲਿਸ ਸਟੇਸ਼ਨ ਜਾਂ ਜੇਲ 'ਚ ਮੇਰੀ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਤਲ ਹੈ। ਅਤੇ ਤੁਸੀਂ ਸਾਰੇ ਜਾਣਦੇ ਹੋ ਕਿ ਕੌਣ ਜ਼ਿੰਮੇਵਾਰ ਹੈ!




ਸਲਮਾਨ ਖਾਨ ਬਾਰੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦਾ ਹੈ ਕੇਆਰਕੇ
ਕੇਆਰਕੇ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ ਵਿੱਚ ਉਹ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਉਹ ਸਲਮਾਨ ਦੀਆਂ ਫਿਲਮਾਂ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਲੌਪ ਕਰਾਰ ਦੇ ਦਿੰਦਾ ਹੈ। ਇਹੀ ਨਹੀਂ ਉਹ ਸਲਮਾਨ ਖਾਨ ਲਈ ਗਲਤ ਸ਼ਬਦਾਵਲੀ ਦਾ ਵੀ ਇਸਤੇਮਾਲ ਕਰਦਾ ਹੈ। ਉਹ ਆਪਣੇ ਵੀਡੀਓਜ਼ 'ਚ ਸਲਮਾਨ ਨੂੰ ਕੀ ਕਹਿੰਦਾ ਹੈ, ਤੁਸੀਂ ਖੁਦ ਹੀ ਦੇਖ ਲਓ।



ਕੇਆਰਕੇ ਦਾ ਕਰੀਅਰ
ਤੁਹਾਨੂੰ ਦੱਸ ਦੇਈਏ ਕਿ ਕੇਆਰਕੇ ਨੇ ਸਾਲ 2008 ਵਿੱਚ ਫਿਲਮ ‘ਦੇਸ਼ਦ੍ਰੋਹੀ’ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਕਿਸੇ ਵੀ ਫਿਲਮ 'ਚ ਬਤੌਰ ਹੀਰੋ ਨਜ਼ਰ ਨਹੀਂ ਆਏ। ਉਹ ਰਿਐਲਿਟੀ ਸ਼ੋਅ ਬਿੱਗ ਬੌਸ ਦਾ ਹਿੱਸਾ ਵੀ ਰਹਿ ਚੁੱਕੇ ਹਨ। 


ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਨੇ ਅਲੱਗ ਅੰਦਾਜ਼ 'ਚ ਕ੍ਰਿਸਮਸ ਦੀ ਦਿੱਤੀ ਵਧਾਈ, ਕਿਹਾ- 'ਕਿਸੇ ਦੀ ਜ਼ਿੰਦਗੀ 'ਚ ਸੈਂਟਾ ਕਲੌਸ ਬਣੋ ਜੋ...'