ਮੁੰਬਈ: ਬਾਲੀਵੁੱਡ ਸੰਨੀ ਲਿਓਨ ਦਾ ਕਹਿਣਾ ਹੈ ਕਿ ਐਕਟਰ ਤੇ ਐਕਟਰਸ ਸਭ ਤੋਂ ਮਾੜੇ ਦੋਸਤ ਹੁੰਦੇ ਹਨ ਕਿਉਂਕਿ ਉਹ ਕਦੇ ਵੀ ਆਪਣੇ ਦੋਸਤਾਂ ਲਈ ਮੌਜੂਦ ਨਹੀਂ ਹੁੰਦੇ। ਇੱਕ ਬਿਆਨ ਮੁਤਾਬਕ, ਸੰਨੀ ਨੇ ਜੂਮ ਸਟਾਈਲਡ ਬਾਏ ਮਿੰਤਰਾ ‘ਤੇ ‘ਬਾਈ ਇੰਨਵਾਈਟ ਓਨਲੀ’ ਦੇ ਇੱਕ ਐਪੀਸੋਡ ‘ਚ ਕਹੀ।

ਇਹ ਐਪੀਸੋਡ ਸ਼ਨੀਵਾਰ ਨੂੰ ਆਨਏਅਰ ਹੋਵੇਗਾ। ਫ਼ਿਲਮ ਇੰਡਸਟਰੀ ‘ਚ ਮਿਲੀ ਪ੍ਰਸ਼ੰਸਾ ‘ਤੇ ਸੰਨੀ ਨੇ ਕਿਹਾ, “ਇੰਡਸਟਰੀ ਤੋਂ ਤਾਰੀਫਾਂ ਮਿਲਣ ‘ਤੇ ਮੈਂ ਵਧੇਰੇ ਉਮੀਦਾਂ ਨਹੀਂ ਰੱਖਦੀ। ਇਸ ਲਈ ਮੈਂ ਕਦੇ ਉਦਾਸ ਨਹੀਂ ਹੁੰਦੀ।” ਸੰਨੀ ਨੂੰ ਵਾਰ-ਵਾਰ ਟ੍ਰੋਲ ਕੀਤਾ ਗਿਆ ਜਿਸ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਟ੍ਰੋਲ ਨਹੀਂ ਹੋਣਾ ਚਾਹੁੰਦੀ।


ਸੰਨੀ ਲਿਓਨ ਨੇ ਕਿਹਾ, “ਮੈਨੂੰ ਪ੍ਰਵਾਹ ਨਹੀਂ ਕਿ ਲੋਕ ਮੇਰੇ ਬਾਰੇ ਕੀ ਕਹਿੰਦੇ ਹਨ ਪਰ ਮੈਂ ਨਹੀਂ ਚਾਹਾਂਗੀ ਕਿ ਲੋਕ ਮੇਰੇ ਬੱਚਿਆਂ ਬਾਰੇ ਬੁਰੀਆਂ ਗੱਲਾਂ ਕਹਿਣ।” ਸੰਨੀ ਤਿੰਨ ਬੱਚਿਆਂ ਦੀ ਮਾਂ ਹੈ।