ਮੰਗਣੀ ਮਗਰੋਂ ਅਦਾਕਾਰਾ ਐਮੀ ਜੈਕਸਨ ਗਰਭਵਤੀ, ਹੁਣ ਜਲਦ ਕਰੇਗੀ ਵਿਆਹ
ਏਬੀਪੀ ਸਾਂਝਾ | 01 Apr 2019 12:08 PM (IST)
ਮੁੰਬਈ: ‘ਰੋਬੋਟ’ ਤੇ ‘ਸਿੰਘ ਇੰਜ਼ ਬਲਿੰਗ’ ਜਿਹੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਬਾਲੀਵੁੱਡ ਐਕਟਰ ਐਮੀ ਜੈਕਸਨ ਗਰਭਵਤੀ ਹੈ ਤੇ ਜਲਦੀ ਹੀ ਮਾਂ ਬਣਨ ਵਾਲੀ ਹੈ। ਇਸੇ ਸਾਲ ਦੀ ਸ਼ੁਰੂਆਤ ‘ਚ ਐਮੀ ਨੇ ਆਪਣੇ ਬੁਆਏ ਫ੍ਰੈਂਡ ਨਾਲ ਮੰਗਣੀ ਕੀਤੀ। ਹੁਣ ਐਮੀ ਨੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਨਾਲ ਆਪਣੇ ਗਰਭਵਤੀ ਹੋਣ ਦੀ ਖੁਸ਼ਖ਼ਬਰੀ ਨੂੰ ਸ਼ੇਅਰ ਕੀਤਾ ਹੈ। ਐਮੀ ਨੇ ਜੋ ਤਸਵੀਰ ਪੋਸਟ ਕੀਤੀ ਹੈ, ਉਸ ‘ਚ ਉਹ ਆਪਣੇ ਬੁਆਏਫ੍ਰੈਂਡ ਨਾਲ ਨਜ਼ਰ ਆ ਰਹੀ ਹੈ। ਤਸਵੀਰ ‘ਚ ਉਸ ਦਾ ਬੇਬੀ ਬੰਪ ਵੀ ਸਾਫ਼ ਨਜ਼ਰ ਆ ਰਿਹਾ ਹੈ। ਉਸ ਨੇ ਲਿਖਿਆ ਕਿ ਇਸ ਬਾਰੇ ਦੱਸਣ ਲਈ ਮਦਰਜ਼ ਡੇਅ ਤੋਂ ਚੰਗਾ ਮੌਕਾ ਨਹੀਂ ਹੋ ਸਕਦਾ। ਇਸ ਤੋਂ ਬਾਅਦ ਬਾਲੀਵੁੱਡ ਐਕਟਰਸ ਨੇ ਐਮੀ ਨੂੰ ਵਧਾਈ ਦਿੱਤੀ। ਖ਼ਬਰਾਂ ਨੇ ਕਿ ਅਗਲੇ ਸਾਲ ਇਹ ਐਕਟਰਸ ਵਿਆਹ ਕਰ ਰਹੀ ਹੈ। ਵਿਆਹ ਦੀ ਤਾਰੀਖ਼ ਦਾ ਅਜੇ ਤਕ ਕੋਈ ਐਲਾਨ ਨਹੀਂ ਹੋਇਆ। ਰਿਪੋਰਟ ਮੁਤਾਬਕ ਐਮੀ ਦੀ ਜਾਰਜ ਨਾਲ ਮੁਲਾਕਾਤ 2015 ‘ਚ ਲੰਦਨ ‘ਚ ਹੋਈ ਸੀ।