ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 2019 ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਰ ਵੱਡਾ ਦਾਅ ਖੇਡ ਦਿੱਤਾ ਹੈ। ਚੋਣਾਂ ਦੇ ਮੌਸਮ ‘ਚ ਹਰ ਕੋਈ ਵੋਟਰਾਂ ਨੂੰ ਆਪੋ ਆਪਣੇ ਤਰੀਕੇ ਨਾਲ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਹੁਲ ਨੇ ਟਵੀਟ ਕਰ ਲਿਖੀਆ, “ਅੱਜ ਸਰਕਾਰ ‘ਚ 22 ਲੱਖ ਨੌਕਰੀਆਂ ਦੀ ਥਾਂ ਹੈ। ਅਸੀਂ 31 ਮਾਰਚ 2020 ਤਕ ਇਨ੍ਹਾਂ ਖਾਲੀ ਪਏ ਅਹੂਦਿਆਂ ਨੂੰ ਭਰ ਦਿਆਂਗੇ”।


ਕਾਂਗਰਸ ਦਾ ਮੈਨੀਫੈਸਟੌ ਰਿਲੀਜ਼ ਹੋਣ ਜਾ ਰਿਹਾ ਹੈ, ਇਸ ‘ਚ ਕਾਂਗਰਸ ਨਿਆ ਸਕੀਮ ਤੋਂ ਬਾਅਦ ਸ਼ਹਿਰੀ ਰੋਜਗਾਰ ਗਾਂਰਟੀ ਯੋਜਨਾ ਤਹਿਤ ਘੱਟੋ ਤੋਂ ਘੱਟ ਸੌ ਦਿਨ ਦਾ ਰੋਜਗਾਰ ਮਿਲੇਗਾ। 4 ਹਜ਼ਾਰ ਤੋਂ 10 ਹਜ਼ਾਰ ਰਪਏ ਮਹੀਨਾ ਤਕ ਦੀ ਆਮਦਨ ਦੀ ਗਾਰੰਟੀ ਹੋਵੇਗੀ। ਸਰਕਾਰ ਕਿਸਾਨਾਂ ਨੂੰ ਦੋ ਲੱਖ ਤਕ ਦਾ ਕਰਜ਼ ਮੁਆਫ ਕਰਨ ਦਾ ਵਾਅਦਾ ਵੀ ਕਰ ਸਕਦੀ ਹੈ।

ਇਸ ਤੋਂ ਪਹਿਲਾਂ ਰਾਹੁਲ ਹਰ ਗਰੀਬ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰ ਚੁੱਕੇ ਹਨ। ਉਧਰ ਰਾਹੁਲ ਚੋਣਾਂ ਦੇ ਮੱਦੇਨਜ਼ਰ ਦੱਖਣ ਦਾ ਕਿਲ੍ਹਾ ਆਪਣੇ ਲਈ ਮਜ਼ਬੁਤ ਕਰਨ ਦੀ ਕੋਸ਼ਿਸ਼ਾਂ ‘ਚ ਲੱਗੇ ਹਨ। ਅੱਜ ਰਾਹੁਲ ਤੇਲੰਗਾਨਾ ‘ਚ ਤਿੰਨ ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ।