ਸਰਗੁਣ ਮਹਿਤਾ ਨੂੰ ਪਈ ਜੂਏ ਦੀ ਮਾੜੀ ਆਦਤ, ਦਾਅ 'ਤੇ ਲਾਇਆ ਪਤੀ ਰਵੀ ਦੁਬੇ, ਵੇਖੋ ਵੀਡੀਓ
ਏਬੀਪੀ ਸਾਂਝਾ | 24 Feb 2020 06:48 PM (IST)
ਐਕਟਰਸ ਸਰਗੁਨ ਮਹਿਤਾ ਦਾ ਵੀਡੀਓ ਖੂਬ ਵਾਈਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਰਗੁਣ ਤੇ ਉਸ ਦਾ ਪਤੀ ਟੀਵੀ ਐਕਟਰ ਰਵੀ ਦੁਬੇ ਨਜ਼ਰ ਆ ਰਹੇ ਹਨ।
ਮੁੰਬਈ: ਟੀਵੀ ਤੇ ਪੰਜਾਬੀ ਐਕਟਰਸ ਸਰਗੁਣ ਮਹਿਤਾ ਦਾ ਇੱਕ ਵੀਡੀਓ ਖੂਬ ਵਾਈਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਰਗੁਣ ਤੇ ਉਸ ਦਾ ਪਤੀ ਰਵੀ ਦੁਬੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਹੁਣ ਤਕ ਢਾਈ ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ ਕਿਉਂਕਿ ਵੀਡੀਓ 'ਚ ਕੁਝ ਲੋਕ ਸਰਗੁਣ ਮਹਿਤਾ ਦੇ ਪਤੀ ਰਵੀ ਦਾ ਸਾਮਾਨ ਖੋਂਹਦੇ ਨਜ਼ਰ ਆ ਰਹੇ ਹਨ ਤੇ ਬਾਅਦ ਉਹ ਰਵੀ ਨੂੰ ਹੀ ਚੁੱਕ ਕੇ ਲੈ ਜਾਂਦੇ ਹਨ। ਇਸ ਵੀਡੀਓ ਨੂੰ ਖੁਦ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਸਰਗੁਣ ਨੇ ਕੈਪਸ਼ਨ ਵੀ ਲਿਖਿਆ ਹੈ। ਉਸ ਨੇ ਲਿਖਿਆ, "ਸਮਝ ਆਇਆ ਜਾਂ ਨਹੀਂ? ਜਿੱਤਣ ਗਈ ਸੀ, ਜੂਏ 'ਚ ਰਵੀ ਹਾਰ ਗਈ.."। ਦੱਸ ਦਈਏ ਸੋਸ਼ਲ ਮੀਡੀਆ 'ਤੇ ਸਰਗੁਣ ਦੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਗੁਣ ਤੇ ਰਵੀ ਪੰਜਾਬੀ ਫ਼ਿਲਮਾਂ 'ਚ ਪ੍ਰੋਡਿਊਸਰ ਵੀ ਬਣ ਗਏ ਹਨ। ਸਰਗੁਣ ਨੇ ਹੁਣ ਤਕ ਪੰਜਾਬੀ 'ਚ ਕਈ ਹਿੱਟ ਫਿਲਮਾਂ ਕੀਤੀਆਂ ਹਨ। ਇਸ ਸਾਲ ਵੀ ਉਸ ਦੀਆਂ ਦੋ ਪੰਜਾਬੀ ਫ਼ਿਲਮਾਂ ਪਹਿਲਾਂ ਹੀ ਤਿਆਰ ਪਈਆਂ ਹਨ।