Bastar: The Naxal Story Trailer: ਬਾਲੀਵੁੱਡ ਅਦਾਕਾਰਾ ਅਦਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬਸਤਰ ਦ ਨਕਸਲ ਸਟੋਰੀ' ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਫਿਲਮ 'ਚ ਛੱਤੀਸਗੜ੍ਹ ਦੇ ਨਕਸਲੀਆਂ ਦਾ ਖੌਫਨਾਕ ਰੂਪ ਦਿਖਾਇਆ ਜਾਵੇਗਾ। ਫਿਲਮ ਨੂੰ ਲੈ ਕੇ ਕਾਫੀ ਕ੍ਰੇਜ਼ ਹੈ। ਇਸ ਦੌਰਾਨ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਂਦੇ ਹੋਏ ਨਿਰਮਾਤਾਵਾਂ ਨੇ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ।


ਇਹ ਵੀ ਪੜ੍ਹੋ: ਪੰਜਾਬੀ ਐਕਟਰ ਦੇਵ ਖਰੌੜ ਨੇ ਖੋਲ੍ਹੇ ਪੰਜਾਬੀ ਕਲਾਕਾਰਾਂ ਦੇ ਕਾਲੇ ਰਾਜ਼, ਬੋਲੇ- 'ਆਪਣੀ ਫਿਲਮਾਂ ਦੀ ਟਿਕਟਾਂ ਆਪ ਬੁੱਕ ਕਰਕੇ....'


ਅਦਾ ਸ਼ਰਮਾ ਦੀ ਫਿਲਮ 'ਬਸਤਰ ਦ ਨਕਸਲ ਸਟੋਰੀ' ਦਾ ਟ੍ਰੇਲਰ ਆਖਰਕਾਰ ਰਿਲੀਜ਼ ਹੋ ਗਿਆ ਹੈ। ਅਦਾਕਾਰਾ ਨੇ ਇਸ ਟ੍ਰੇਲਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ। ਇਸ ਦੇ ਨਾਲ ਅਦਾ ਨੇ ਕੈਪਸ਼ਨ 'ਚ ਲਿਖਿਆ ਹੈ- ਬਸਤਰ: ਦ ਨਕਸਲ ਸਟੋਰੀ ਦਾ ਟ੍ਰੇਲਰ ਹੁਣ ਰਿਲੀਜ਼ ਹੋ ਗਿਆ ਹੈ, ਜੋ ਨਕਸਲ ਮੁਕਤ ਭਾਰਤ ਦੇ ਰਸਤੇ 'ਤੇ ਰੌਸ਼ਨੀ ਪਾਉਂਦਾ ਹੈ। ਇਸ ਦੇ ਨਾਲ ਹੀ ਅਦਾ ਨੇ ਦੱਸਿਆ ਕਿ ਇਹ ਫਿਲਮ 15 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।


ਟ੍ਰੇਲਰ 'ਚ ਨਜ਼ਰ ਆ ਰਿਹਾ ਨਕਸਲੀਆਂ ਦਾ ਖੌਫਨਾਕ ਰੂਪ
ਟ੍ਰੇਲਰ ਦੀ ਗੱਲ ਕਰੀਏ ਤਾਂ ਇਸਦੀ ਸ਼ੁਰੂਆਤ ਵਿੱਚ ਅਸੀਂ ਨਕਸਲੀਆਂ ਦਾ ਇੱਕ ਬਹੁਤ ਹੀ ਖਤਰਨਾਕ ਅਤੇ ਭਿਆਨਕ ਰੂਪ ਦੇਖਦੇ ਹਾਂ। ਅਦਾ ਸ਼ਰਮਾ ਫਿਲਮ ਵਿੱਚ ਇੱਕ ਆਈਪੀਐਸ ਅਫਸਰ ਦੀ ਭੂਮਿਕਾ ਨਿਭਾਅ ਰਹੀ ਹੈ। ਟਰੇਲਰ 'ਚ ਕਾਫੀ ਖੂਨ ਖਰਾਬਾ ਦਿਖਾਇਆ ਗਿਆ ਹੈ। ਨਕਸਲਵਾਦੀਆਂ ਦੇ ਕੰਮ ਕਰਨ ਦੇ ਤਰੀਕੇ ਅਤੇ ਉਨ੍ਹਾਂ ਦੇ ਭਿਆਨਕ ਚਿਹਰਿਆਂ ਦੀ ਝਲਕ ਇਸ ਟ੍ਰੇਲਰ ਵਿੱਚ ਦੇਖੀ ਜਾ ਸਕਦੀ ਹੈ।






ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਸੁਦੀਪਤੋ ਸੇਨ ਨੇ ਕੀਤਾ ਹੈ। ਅਦਾ ਸ਼ਰਮਾ ਫਿਲਮ ਵਿੱਚ ਆਈਪੀਐਸ ਨੀਰਾਸਾ ਮਾਧਵਨ ਦਾ ਕਿਰਦਾਰ ਨਿਭਾਅ ਰਹੀ ਹੈ। ਅਦਾ ਤੋਂ ਇਲਾਵਾ ਇਸ ਫਿਲਮ 'ਚ ਰਾਇਮਾ ਸੇਨ, ਯਸ਼ਪਾਲ ਸ਼ਰਮਾ, ਕਿਸ਼ੋਰ ਕਦਮ, ਸ਼ਿਲਪਾ ਸ਼ੁਕਲਾ ਅਤੇ ਅਨੰਗਸ਼ਾ ਬਿਸਵਾਸ ਵਰਗੇ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ 15 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 


ਇਹ ਵੀ ਪੜ੍ਹੋ: ਪੰਜਾਬੀ ਗਾਇਕ ਹਰਭਜਨ ਮਾਨ ਨੇ ਬਣਾਇਆ ਰਿਕਾਰਡ, ਸਿੰਗਰ ਦੇ ਫਰੀਦਕੋਟ ਅਖਾੜੇ 'ਚ ਇਕੱਠੀ ਹੋਈ ਜ਼ਬਰਦਸਤ ਭੀੜ