ਆਦਿੱਤਿਆ ਤੇ ਦਿਸ਼ਾ ਦੀ ‘ਮਲੰਗ’ ਜੋੜੀ ਬਣਾਉਣ ਲਈ ਤਿਆਰ ਹੋਏ ਸੂਰੀ
ਏਬੀਪੀ ਸਾਂਝਾ | 05 Mar 2019 03:59 PM (IST)
ਮੁੰਬਈ: ਕੁਝ ਦਿਨ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਆਦਿੱਤਿਆ ਰਾਏ ਕਪੂਰ ਤੇ ਦਿਸ਼ਾ ਪਟਾਨੀ ਜਲਦੀ ਹੀ ਡਾਇਰੈਕਟਰ ਮੋਹਿਤ ਸੂਰੀ ਦੀ ਫ਼ਿਲਮ ‘ਮਲੰਗ’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੀ ਕਹਾਣੀ ਗੋਆ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਇਸ ਦੀ ਰਸਮੀ ਅਨਾਊਂਸਮੈਂਟ ਦਾ ਇੰਤਜ਼ਾਰ ਸੀ। ਹੁਣ ਇਸ ਜੋੜੀ ਨੂੰ ਸਕਰੀਨ ‘ਤੇ ਦੇਖਣ ਦੀ ਉਡੀਕ ਕਰ ਰਹੇ ਫੈਨਸ ਲਈ ਖੁਸ਼ਖਬਰੀ ਹੈ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿਟਰ ‘ਤੇ ਜਾਣਕਾਰੀ ਦਿੱਤੀ ਹੈ ਕਿ ਮੋਹਿਤ ਦੀ ਇਸ ਫ਼ਿਲਮ ਦਾ ਨਾਂ ‘ਮਲੰਗ’ ਹੋਵੇਗਾ। ਇਸ ਨੂੰ 2020 ‘ਚ ਵੈਲੇਨਟਾਈਨ ਡੇਅ ‘ਤੇ ਰਿਲੀਜ਼ ਕੀਤਾ ਜਾਵੇਗਾ। ਤਰਨ ਦੀ ਜਾਣਕਾਰੀ ਮੁਤਾਬਕ ਇਸ ਰਿਵੈਂਜ ਡ੍ਰਾਮਾ ਫ਼ਿਲਮ ‘ਚ ਅਨਿਲ ਕਪੂਰ, ਆਦਿੱਤਿਆ ਰਾਏ ਕਪੂਰ ਤੇ ਦਿਸ਼ਾ ਪਾਟਨੀ ਨਾਲ ਕੁਨਾਲ ਖੇਮੂ ਨਜ਼ਰ ਆਉਣ ਵਾਲੇ ਹਨ। ‘ਮਲੰਗ’ ਨੂੰ ਭੂਸ਼ਣ ਕੁਮਾਰ, ਲਵ ਰੰਜਨ, ਅੰਕੁਰ ਗਰਗ ਤੇ ਜੈ ਸ਼ੇਖਰਮਣੀ ਮਿਲਕੇ ਪ੍ਰੋਡਿਊਸ ਕਰਨਗੇ।