ਨਵੀਂ ਦਿੱਲੀ: ਸੈਮਸੰਗ ਗਲੈਕਸੀ M20 ਅੱਜ ਦਪਹਿਰ ਤੋਂ ਇੱਕ ਹੋਰ ਸੇਲ ਲਈ ਉਪਲਬੱਧ ਹੋ ਗਿਆ ਹੈ। ਇਸ ਸਮਾਰਟਫੋਨ ਨੂੰ ਐਮਜਾਨ ਇੰਡੀਆ ਦੀ ਮਦਦ ਨਾਲ ਫਲੈਸ਼ ਸੇਲ ਰਾਹੀਂ ਖਰੀਦੀਆ ਜਾ ਸਕਦਾ ਹੈ ਜਦੋਂਕਿ ਫੋਨ ਸੈਮਸੰਗ ਦੇ ਆਨਲਾਈਨ ਸਟੋਰ ‘ਤੇ ਵੀ ਵਿੱਕ ਰਿਹਾ ਹੈ।

ਕੰਪਨੀ ਨੇ ਗਲੈਕਸੀ ਐਮ 10 ਤੇ ਐਮ20 ਦੀ ਸੀਰੀਜ਼ ਦਾ ਐਲਾਨ ਇਸੇ ਸਾਲ ਜਨਵਰੀ ‘ਚ ਕੀਤਾ ਸੀ। ਸੈਮਸੰਗ ਐਮ10 ਦੀ ਓਪਨ ਸੇਲ ਪਹਿਲਾਂ ਹੀ ਉਪਲੱਬਧ ਕਰਵਾ ਚੁੱਕੀ ਹੈ। ਜੇਕਰ ਫੋਨ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਫੋਨ 10,900 ਰੁਪਏ ‘ਚ ਖਰੀਦੀਆ ਜਾ ਸਕਦਾ ਹੈ ਜਿਸ ‘ਚ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ਼ ਮਿਲੇਗੀ।

ਉਧਰ ਫੋਨ ਦਾ ਦੂਜਾ ਵੈਰੀਅੰਟ 4ਜੀਬੀ ਰੈਮ ਤੇ 64 ਜੀਬੀ ਸਟੋਰੇਜ 12,990 ਰੁਪਏ ‘ਚ ਮਿਲ ਰਿਹਾ ਹੈ। ਦੋਵੇਂ ਫੋਨਾਂ ‘ਚ ਇੰਫੀਨਿਟੀ ਵੀ ਡਿਸਪਲੇ ਹੈ ਤੇ ਡਿਊਲ ਰਿਅਰ ਕੈਮਰਾ ਸੈਟਅਪ ਵੀ ਦਿੱਤਾ ਗਿਆ ਹੈ।



ਫੀਚਰਸ:

ਗੈਲੇਕਸੀ M20 6.3 ‘ਚ 6.3 ਇੰਚ ਫੁੱਲ ਐਚਡੀ+ ਡਿਸਪਲੇ ਨਾਲ ਮਿਲਦਾ ਹੈ। ਐਮ20 ਦੋ ਵੈਰੀਅੰਟ ‘ਚ ਗਾਹਕਾਂ ਨੂੰ ਮਿਲ ਰਿਹਾ ਹੈ ਜਿਨ੍ਹਾਂ ਦੀ ਕੀਮਤਾਂ ‘ਚ ਕੁਝ ਫਰਕ ਹੈ। ਇਸ ਦੇ ਨਾਲ ਹੀ ਸਮਾਰਟਫੋਨ 13 ਮੈਗਾਪਿਕਸਲ ਸੈਂਸਰ ਤੇ ਰੈਗੂਲਰ ਲੈਂਸ ਤੇ ਦੂਜਾ 5 ਮੈਗਾਪਿਕਸਲ ਸੈਂਸਰ ਤੇ ਅਲਟ੍ਰਾ ਵਾਈਡ ਐਂਗਲ ਲੈਂਸ ਨਾਲ ਆਉਂਦਾ ਹੈ।

ਫਰੰਟ ਕੈਮਰੇ ਦੇ ਮਾਮਲੇ ‘ਚ ਐਮ10 ‘ਚ 5 ਮੈਗਾਪਿਕਸਲ ਦਾ ਸੈਲਫੀ ਸਨੈਪਰ ਲੱਗਿਆ ਹੈ ਜਦੋਂਕਿ ਗਲੈਕਸੀ ਐਮ20 ‘ਚ 8 ਮੈਗਾਪਿਕਸਲ ਦਾ ਸੈਂਸਰ ਹੈ। M20 ਤੇ M30 5000mAh ਦੀ ਬੈਟਰੀ ਨਾਲ ਹਨ ਜਿਨ੍ਹਾਂ ਨੂੰ ਫਾਸਟ ਚਾਰਜ ਸਪੋਰਟ ਤੇ ਯੂਐਸਬੀ ਟਾਈਪ ਸੀ ਪੋਰਟ ਨਾਲ ਆਉਂਦਾ ਹੈ। ਫੋਨ ‘ਚ ਸਾਰੇ ਜ਼ਰੂਰੀ ਕਨੈਕਟੀਵਿਟੀ ਫੀਚਰਸ ਹਨ। ਫੋਨ ਨੂੰ ਐਂਡ੍ਰਾਈਡ ਪਾਈ ਅਪਡੇਟ ਨਾਲ ਰੋਲਆਉਟ ਕੀਤਾ ਜਾ ਸਕਦਾ ਹੈ।