ਨਵੀਂ ਦਿੱਲੀ: ਅੱਜ ਦੇ ਸਮੇਂ 'ਚ ਹਰ ਕਿਸੇ ਕੋਲ ਸਮਾਰਟਫੋਨ ਹੈ। ਹੁਣ ਇਲੈਕਟ੍ਰੋਨਿਕ ਡਿਵਾਈਸ ਹੈ ਤਾਂ ਕਦੇ ਨਾ ਕਦੇ ਖ਼ਰਾਬ ਹੋਣ ਦਾ ਡਰ ਤਾਂ ਲੱਗਿਆ ਹੀ ਰਹੇਗਾ। ਅਜਿਹੇ 'ਚ ਅਕਸਰ ਹੀ ਯੂਜ਼ਰਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਸਮਾਰਟਫੋਨ ਨੂੰ ਕਿੱਥੋਂ ਠੀਕ ਕਰਵਾਉਣ। ਇੱਕ ਪਾਸੇ ਉਪਭੋਗਤਾ ਕੰਪਨੀ ਦੇ ਸੇਵਾ ਕੇਂਦਰ ਵੱਲ ਜਾਂਦਾ ਹੈ, ਦੂਜੇ ਪਾਸੇ ਜ਼ਿਆਦਾ ਪੈਸਾ ਹੋਣ ਕਰਕੇ ਉਹ ਸੋਚਦੇ ਹਨ ਕਿ ਸਥਾਨਕ ਇਲੈਕਟ੍ਰੌਨਿਕ ਸਟੋਰ 'ਤੇ ਜਾਣਾ ਵਧੀਆ ਹੈ।
ਕਈ ਯੂਜ਼ਰਸ ਅਜਿਹੇ ਹਨ ਜੋ ਘੱਟ ਕੀਮਤਾਂ ‘ਚ ਥੋੜ੍ਹਾ ਟਿਕਾਊ ਤੇ ਸਸਤਾ ਸਾਮਾਨ ਆਪਣੇ ਫੋਨ ‘ਚ ਲਾ ਕੇ ਬਸ ਉਸ ਨੂੰ ਚਲਾਉਣਾ ਚਾਹੁੰਦੇ ਹਨ। ਇਸ ‘ਚ ਸਭ ਤੋਂ ਅੱਗੇ ਹੈ ਦਿੱਲੀ ਦਾ ਨਹਿਰੂ ਪਲੇਸ ਤੇ ਮੁੰਬਈ ਦਾ ਲੇਮਿੰਗਟਨ ਰੋਡ, ਜਿੱਥੇ ਤੁਸੀਂ ਘੱਟ ਕੀਮਤ ‘ਚ ਆਪਣੇ ਫੋਨ ਨੂੰ ਠੀਕ ਕਰਵਾ ਸਕਦੇ ਹੋ।
ਲੋਕਲ ਦੁਕਾਨਾਂ ‘ਚ ਓਰੀਜਨਲ ਮੋਬਾਈਲ ਪਾਰਟਸ ਦੇ ਨਾਲ ਡੁਪਲੀਕੇਟ ਚੀਜ਼ਾਂ ਵੀ ਮਿਲਦੀਆਂ ਹਨ। ਜਦੋਂ ਤੁਸੀਂ ਕਿਸੇ ਲੋਕਲ ਦੁਕਾਨ ਤੋਂ ਆਪਣਾ ਫੋਨ ਠੀਕ ਕਰਵਾਉਂਦੇ ਹੋ ਤਾਂ ਤੁਹਾਨੂੰ ਓਰੀਜਨਲ ਵਾਲੀ ਕੁਆਲਟੀ ਨਹੀਂ ਮਿਲਦੀ। ਸਾਲ 2018 ਦੇ ਦਸੰਬਰ ‘ਚ ਕਈ ਆਈਫੋਨ 8 ਯੂਜ਼ਰਸ ਨੇ ਲੋਕਲ ਦੁਕਾਨਾਂ ਤੋਂ ਆਪਣੇ ਫੋਨ ਠੀਕ ਕਰਵਾਏ, ਆਪਣੇ ਖ਼ਰਾਬ ਡਿਪਸਲੇ ਨੂੰ ਯੂਜ਼ਰਸ ਨੇ ਬਦਲਵਾਇਆ ਜਿਸ ਤੋਂ ਬਾਅਦ ਫੋਨ ਆਈਓਐਸ ‘ਤੇ ਅਪਡੇਟ ਹੋਇਆ ਤੇ ਲੋਕਾਂ ਦੇ ਫੋਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ।
ਲੋਕਲ ਦੁਕਾਨ ਵਾਲੇ ਤੁਹਾਡੇ ਫੋਨ ਦੇ ਕੀਬੋਰਡ ਇੰਨਪੁਟ ‘ਚ ਦਾਖਲ ਹੋ ਕੇ ਤੁਹਾਡੇ ਆਪ੍ਰੇਟਿੰਗ ਸਿਸਟਮ ਨੂੰ ਖ਼ਰਾਬ ਕਰ ਦਿੰਦੇ ਹਨ ਤੇ ਉਸ ‘ਚ ਅਜਿਹਾ ਵਾਈਰਸ ਪਾ ਦਿੰਦੇ ਹਨ ਜੋ ਤੁਹਾਡੀ ਚੀਜਾਂ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੰਦਾ ਹੈ। ਕਈ ਵਾਰ ਤਾਂ ਤੁਹਾਡੀ ਨਿਜੀ ਜਾਣਕਾਰੀ ਵੀ ਲੀਕ ਕਰ ਸਕਦੇ ਹਨ।
ਹੁਣ ਅਗਲੀ ਵਾਰ ਆਪਣੇ ਫੋਨ ਨੂੰ ਕਿਸੇ ਲੋਕਲ ਦੁਕਾਨ ਤੋਂ ਠੀਕ ਕਰਵਾਉਣ ਤੋਂ ਪਹਿਲਾਂ ਸੋਚ ਜ਼ਰੂਰ ਲੈਣਾ ਕਿ ਕੀ ਤੁਸੀਂ ਆਪਣੀ ਜਾਣਕਾਰੀ ਲੀਕ ਹੋਣ ਦਾ ਰਿਸਕ ਲੈਣ ਲਈ ਤਿਆਰ ਹੋ।