ਕੁਝ ਅਜਿਹੀ ਹੀ ਇੱਕ ਡਿਵਾਈਸ ਹੁਣ ਆਨਲਾਈਨ ਮਿਲ ਰਹੀ ਹੈ। ਇਸ ਦੀ ਜਾਣਕਾਰੀ ਤੁਹਾਨੂੰ ਹੈਰਾਨ ਕਰ ਦਵੇਗੀ ਕਿ ਇਸ ਤਰ੍ਹਾਂ ਦੀ ਡਿਵਾਈਸ ਆਮ ਲੋਕਾਂ ਲਈ ਕਦੇ ਵੀ ਉਪਲੱਬਧ ਨਹੀਂ ਹੁੰਦੀ। ਹੁਣ ਇਹ ਡਿਵਾਈਸ ਚੋਰਾਂ ਤੇ ਅਪਰਾਧੀਆਂ ਨੂੰ ਫੜਨ ਲਈ ਆਨਲਾਈਨ ਕਰੀਬ 100 ਡਾਲਰ ਯਾਨੀ 7100 ਰੁਪਏ ‘ਚ ਮਿਲ ਰਹੀ ਹੈ।
ਇਸ ਡਿਵਾਈਸ ਦਾ ਨਾਂ cellebrite UFED ਹੈ ਤੇ ਇਸ ਦੀ ਮਦਦ ਨਾਲ ਹੀ ਅਮਰੀਕੀ ਪੁਲਿਸ ਤੇ ਐਫਬੀਆਈ ਅਪਰਾਧੀਆਂ ਨੂੰ ਹੈਕ ਕਰਦੀ ਹੈ ਤੇ ਫੋਨ ‘ਚ ਮੌਜੂਦ ਡੇਟਾ ਕੱਢਦੀ ਹੈ। ਹੁਣ ਇਸ ਡਿਵਾਈਸ ਦਾ ਪੁਰਾਣਾ ਵਰਜਨ ਆਨਲਾਈਨ ਈਬੇਅ ‘ਤੇ ਵਿਕ ਰਿਹਾ ਹੈ।
ਇਸ ਦਾ ਖੁਲਾਸਾ ਸਿਕਿਊਰਟੀ ਰਿਸਰਚਰ ਮੈਥਿਊ ਹਿੱਕੀ ਨੇ ਕੀਤਾ ਹੈ। ਉਨ੍ਹਾਂ ਨੇ ਈਬੇਅ ਤੋਂ ਅਜਿਹੀਆਂ ਕਈ ਡਿਵਾਈਸੀਜ਼ ਖਰੀਦੀਆਂ ਹਨ। ਜਿਨ੍ਹਾਂ ਨਾਲ ਕਈ ਫੋਨ ਹੈਕ ਹੋ ਸਕਦੇ ਹਨ ਪਰ ਇਸ ਨਾਲ ਨਵੇਂ ਐਂਡ੍ਰਾਈਡ ਫੋਨ ਤੇ ਆਈਓਐਸ ਫੋਨ ਹੈਕ ਨਹੀਂ ਹੋ ਸਕਦੇ।