ਚੰਡੀਗੜ੍ਹ: ਪਿਛਲੇ ਹਫ਼ਤੇ ਬਾਰਸਿਲੋਨਾ ਵਿੱਚ ਹੋਏ ਮੋਬਾਈਲ ਵਰਲਡ ਕਾਂਗਰਸ ਵਿੱਚ ਸਮਾਰਟਫੋਨ ਵਨਪਲੱਸ 7 ਨੂੰ 5G ਸਪੋਰਟ ਨਾਲ ਲਾਂਚ ਕੀਤਾ ਗਿਆ। ਚੀਨੀ ਸਮਾਰਟਫੋਨ ਮੇਕਰ ਨੇ ਇਸ 5G ਫੋਨ ਦਾ ਇੱਕ ਪ੍ਰੋਟੋਟਾਈਪ ਦਿਖਾਇਆ ਹੈ। ਪਰ ਹੁਣ ਇਸ ਫੋਨ ਦਾ 3D ਰੈਂਡਰਸ ਵੀ ਲੀਕ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਫੋਨ ਵਿੱਚ ਪਾਪਅੱਪ ਸੈਲਫੀ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੀਚਰ ਨੂੰ ਸਭ ਤੋਂ ਪਹਿਲਾਂ ਵੀਵੋ ਨੈਕਸ ਵਿੱਚ ਵੇਖਿਆ ਗਿਆ ਸੀ।


ਟਵਿੱਟਰ ’ਤੇ ਆਨਲੀਕਸ ਨਾਂ ਦੇ ਇੱਕ ਯੂਜਰ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ। ਰੈਂਡਰ ਵਿੱਚ 360 ਡਿਗਰੀ ਵੀਡੀਓ ਵੀ ਦਿਖਾਇਆ ਗਿਆ ਜਿੱਥੇ ਡਿਵਾਈਸ ਨੂੰ ਹਰ ਐਂਗਲ ਤੋਂ ਦੇਖਿਆ ਜਾ ਸਕਦਾ ਹੈ। ਫੋਨ ਦੇ ਪਿਛਲੇ ਹਿੱਸੇ ਵਿੱਚ ਤਿੰਨ ਕੈਮਰੇ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਫਿਲਹਾਲ ਇਹ ਸਾਰੇ ਲੀਕਸ ਹੀ ਹਨ। ਫੋਨ ਸਬੰਧੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਫੋਨ ਵਿੱਚ ਸਲਾਈਡਰ ਡਿਜ਼ਾਈਨ ਦਿੱਤਾ ਜਾਏਗਾ ਜਿੱਥੇ ਸੈਲਫੀ ਕੈਮਰੇ ਤੇ ਹੋਰ ਸੈਂਸਰਜ਼ ਨੂੰ ਸਕ੍ਰੀਨ ਦੇ ਪਿੱਛੇ ਲੁਕਾਇਆ ਜਾਏਗਾ।

ਕੈਮਰੇ ਦੇ ਮਾਮਲੇ ਵਿੱਚ ਦੋ ਸੈਂਸਰ ਤਾਂ ਪੱਕੇ ਹਨ ਪਰ ਟ੍ਰਿਪਲ ਰੀਅਰ ਕੈਮਰੇ ਵਿੱਚ ਤੀਸਰੇ ਸੈਂਸਰ ਸਬੰਧੀ ਹਾਲੇ ਪੱਕੀ ਗੱਲ ਸਾਹਮਣੇ ਨਹੀਂ ਆਈ। ਫੋਨ ਦਾ ਫਰੰਟ ਕੈਮਰਾ ਪਾਪਅੱਪ ਹੋਏਗਾ। ਯਾਨੀ ਜਿਵੇਂ ਹੀ ਫਰੰਟ ਕੈਮਰਾ ਆਨ ਕੀਤਾ ਜਾਏਗਾ, ਫੋਨ ਦਾ ਪਾਪਅੱਪ ਕੈਮਰਾ ਖੁੱਲ੍ਹ ਜਾਏਗਾ। ਇਸ ਦੇ ਨਾਲ ਹੀ ਫੋਨ ਵਿੱਚ USB ਟਾਈਪ ਸੀ ਪੋਰਟ ਦਿੱਤਾ ਜਾਏਗਾ। ਸਪੀਕਰ ਸਾਈਡ ’ਤੇ ਹੋਣਗੇ। ਫੋਨ ਕਵਾਲਕਾਮ ਸਨੈਪਡ੍ਰੈਗਨ 855 SoC ਤੇ ਵਾਰਪ ਚਾਰਜਿੰਗ ਨਾਲ ਆਏਗਾ।