ਨਵੀਂ ਦਿੱਲੀ: ਅੱਜਕੱਲ੍ਹ ਹਰ ਕੰਪਨੀ ਮੁੜਨ ਵਾਲੀ ਸਕਰੀਨ ਵਾਲੇ ਸਮਾਰਟਫ਼ੋਨ ਬਣਾਉਣ ਲੱਗੀ ਹੈ। ਸਾਰਿਆਂ ਦੀਆਂ ਨਜ਼ਰਾਂ ਐਪਲਤੇ ਹੀ ਟਿਕੀਆਂ ਹੋਈਆਂ ਹਨ ਪਰ ਫੋਲਡੇਬਲ ਸਮਾਰਟਫ਼ੋਨ ਵਿੱਚ ਸਭ ਤੋਂ ਵੱਡੀ ਦਿੱਕਤ ਉਸ ਦੀ ਸਕਰੀਨ ਦੇ ਤਿੜਕਣ ਦੀ ਸਕਦੀ ਹੈ, ਜਿਸ ਦਾ ਐਪਲ ਨੇ ਹੱਲ ਕੱਢ ਲਿਆ ਹੈ। 


ਫੋਲਡੇਬਲ ਸਮਾਰਟਫ਼ੋਨ ਨੂੰ ਜਦ ਖਾਸੀਆਂ ਠੰਢੀਆਂ ਥਾਵਾਂਤੇ ਵਰਤਿਆ ਜਾਂਦਾ ਹੈ ਤਾਂ ਉਸ ਦੀ ਸਕਰੀਨ ਵਿੱਚ ਤਰੇੜਾਂ ਜਾਂਦੀਆਂ ਹਨ। ਐਪਲ ਇਸ ਦਾ ਹੱਲ ਸਕਰੀਨ ਨੂੰ ਗਰਮ ਰੱਖਣ ਵਾਲੀ ਤਕਨੀਕ ਵਰਤ ਕੇ ਕੱਢੇਗੀ। ਐਪਲ ਦੇ ਮਸ਼ਵਰੇ ਮੁਤਾਬਕ ਸਕਰੀਨ ਵਿੱਚ ਵਰਤੇ ਜਾਣ ਵਾਲੇ ਪਿਕਸਲ ਨੂੰ ਇਸ ਪ੍ਰਕਾਰ ਨਾਲ ਡਿਜ਼ਾਈਨ ਕੀਤਾ ਜਾਵੇਗਾ ਕਿ ਉਹ ਸਕਰੀਨ ਦੇ ਗਲਾਸ ਨੂੰ ਨਿੱਘਾ ਰੱਖਣ। 


ਇਹ ਸੁਵਿਧਾ ਪੂਰੀ ਸਕਰੀਨ ਦੇ ਪਿਕਸਲਜ਼ ਲਈ ਨਹੀਂ ਹੋਵੇਗੀ, ਬਲਕਿ ਥੋੜ੍ਹੀ ਜਿਹੀ ਥਾਂਤੇ ਵਰਤੀ ਜਾਵੇਗੀ, ਜਿੱਥੋਂ ਸਕਰੀਨ ਦੇ ਤਿੜਕਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਹਾਲਾਂਕਿ ਐਪਲ ਅਜਿਹੀ ਮੁੜਨ ਵਾਲੀ ਸਕਰੀਨ ਵਾਲਾ ਸਮਾਰਟਫ਼ੋਨ ਫਿਲਹਾਲ ਨਹੀਂ ਬਣਾ ਰਿਹਾ, ਪਰ ਉਸ ਨੇ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਨਿੱਘ ਦੇਣ ਵਾਲੇ ਪਿਕਸਲਜ਼ ਲਈ ਐਪਲ ਨੇ ਪੇਟੈਂਟ ਵੀ ਅਪਲਾਈ ਕਰ ਦਿੱਤਾ ਹੈ।