ਚੰਡੀਗੜ੍ਹ: ਓਪੋ ਨੇ ਆਪਣੇ R17 Pro ਨੂੰ 6000 ਰੁਪਏ ਸਸਤਾ ਕਰ ਦਿੱਤਾ ਹੈ। ਪਿਛਲੇ ਸਾਲ ਦਸੰਬਰ ਵਿੱਚ ਇਸ ਫੋਨ ਨੂੰ 45,990 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ। ਨਵੇਂ ਡਿਜ਼ਾਈਨ ਨਾਲ ਇਸ ਫੋਨ ਵਿੱਚ ਪਾਵਰਫੁੱਲ ਸਪੈਕਸ ਦਿੱਤੇ ਗਏ ਹਨ। 6 ਹਜ਼ਾਰ ਰੁਪਏ ਦੀ ਛੋਟ ਬਾਅਦ ਇਸ ਫੋਨ ਦੀ ਕੀਮਤ 39,990 ਰੁਪਏ ਹੋ ਗਈ ਹੈ। ਫੋਨ ਨੂੰ ਫਲਿੱਪਕਾਰਟ, ਅਮੇਜ਼ਨ ਤੇ ਹੋਰ ਰਿਟੇਲਰਾਂ ਤੋਂ ਖਰੀਦਿਆਂ ਜਾ ਸਕਦਾ ਹੈ।


ਫੋਨ ਦੀਆਂ ਸਪੈਸੀਫਿਕੇਸ਼ਨਜ਼ ਦੀ ਗੱਲ ਕੀਤੀ ਜਾਏ ਤਾਂ Oppo R17 Pro ਵਿੱਚ 6.4 ਇੰਚ ਦੀ ਫੁੱਲ ਐਚਡੀ ਡਿਸਪਲੇਅ ਦਿੱਤੀ ਗਈ ਹੈ, ਜਿਸ ਦੀ ਆਸਪੈਕਟ ਰੇਸ਼ੋ 19.5:9 ਹੈ। ਫੋਨ ਇਮੋਲੇਟਿਡ ਡਿਸਪਲੇਅ ਤੇ ਵਾਟਰਡਰਾਪ ਨੌਚ ਨਾਲ ਆਉਂਦਾ ਹੈ। ਡਿਸਪਲੇਅ ’ਤੇ ਕਾਰਨਿੰਗ ਗੋਰੀਲਾ ਗਲਾਸ 6 ਦੀ ਸੁਰੱਖਿਆ ਦਿੱਤੀ ਗਈ ਹੈ। ਡਿਊਲ ਸਿੰਮ ਵਾਲਾ ਇਹ ਫੋਨ ਐਂਡ੍ਰੌਇਡ 8.1 ਓਰੀਓ ਆਧਾਰਿਤ ਕਲਰ ਓਐਸ 5.2 ’ਤੇ ਚੱਲਦਾ ਹੈ। ਫਓਨ ਵਿੱਚ ਕਵਾਲਕਾਮ ਸਨੈਪਡ੍ਰੈਗਨ 710 ਔਕਟਾਕੋਰ ਪ੍ਰੋਸੈਸਰ ਦਿੱਤਾ ਗਿਆ ਹੈ।

ਅੱਜਕਲ੍ਹ ਫੋਨ ਦੀ ਖ਼ਾਸੀਅਤ ਦਾ ਅੰਦਾਜ਼ਾ ਉਸ ਦੇ ਕੈਮਰੇ ਦੀ ਕੁਆਲਟੀ ਤੋਂ ਲਾਇਆ ਜਾਂਦਾ ਹੈ। Oppo R17 Pro ਵਿੱਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ। ਫੋਨ ਵਿੱਚ 12 MP ਦਾ ਪ੍ਰਾਈਮਰੀ ਕੈਮਰਾ ਤੇ 20 MP ਦਾ ਸੈਕੰਡਰੀ ਕੈਮਰਾ ਦਿੱਤਾ ਗਿਆ ਹੈ। ਰੀਅਰ ਕੈਮਰਾ ਸੈਟਅੱਪ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ, ਡਿਊਲ ਪਿਕਸਲ ਪੀਡੀਏਐਫ ਤੇ ਅਲਟ੍ਰਾ ਨਾਈਟ ਮੋਡ ਨਾਲ ਪੇਸ਼ ਕੀਤਾ ਗਿਆ ਹੈ।

ਸੈਲਫੀ ਲਈ ਫੋਨ ਵਿੱਚ 25 MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ ਦੀ 3700mAh ਦੀ ਬੈਟਰੀ ਦਿੱਤੀ ਗਈ ਹੈ ਜੋ ਸੁਪਰ VOOC ਫਾਸਟ ਚਾਰਜਿੰਗ ਤਕਨੀਕ ਨੂੰ ਸਪੋਰਟ ਕਰਦੀ ਹੈ।