ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਦੇ ਨੈਸ਼ਨਲ ਸੋਸ਼ਲ ਮੀਡੀਆ ਕਨਵੀਨਰ ਨੇ ਲਿਖਿਆ ਕਿ ਜੋ ਵੈੱਬਸਾਈਟ ਦੀ ਰੱਖਿਆ ਨਹੀਂ ਕਰ ਸਕਦੇ, ਦੇਸ਼ ਦੀ ਕੀ ਕਰਨਗੇ।
ਭਾਜਪਾ ਦੀ ਵੈੱਬਸਾਈਟ ਹੈਕ ਹੋਣ ਤੋਂ ਬਾਅਦ ਕਾਂਗਰਸ ਦੀ ਸੋਸ਼ਲ ਮੀਡੀਆ ਸੈੱਲ ਹੈੱਡ ਦਿਵੀਆ ਸਪੰਦਨਾ ਨੇ ਵੀ ਇਸ ‘ਤੇ ਚੁਟਕੀ ਲਈ ਤੇ ਲਿਖਿਆ, “ਭਰਾਵੋਂ ਤੇ ਭੈਣੋਂ ਤੁਸੀਂ ਜੇਕਰ ਹੁਣ ਭਾਜਪਾ ਦੀ ਵੈੱਬਸਾਈਟ ਨਹੀਂ ਦੇਖ ਰਹੇ ਤਾਂ ਕੁਝ ਮਿਸ ਕਰ ਰਹੇ ਹੋ।”
ਉਧਰ ਭਾਜਪਾ ਵੱਲੋਂ ਵੈੱਬਸਾਈਟ ਹੈਕ ਹੋਣ ‘ਤੇ ਬਿਆਨ ਆਇਆ ਹੈ। ਪਾਰਟੀ ਦਾ ਕਹਿਣਾ ਹੈ ਕਿ 15 ਤੋਂ 20 ਮਿੰਟ ‘ਚ ਵੈੱਬਸਾਈਟ ਨੂੰ ਰੀਸਟੋਰ ਕਰ ਲਿਆ ਜਾਵੇਗਾ। ਫਿਲਹਾਲ ਵੈੱਬਸਾਈਟ ਖੋਲ੍ਹਣ ‘ਤੇ ‘error’ ਲਿਖਿਆ ਆ ਰਿਹਾ ਹੈ।