ਕਲਾਕਾਰ  ਆਪਣੇ ਜਜ਼ਬਾਤ ਆਪਣੀ ਕਲਾ ਨਾਲ ਅਕਸਰ ਕਹਿ ਜਾਂਦੇ ਹਨ। ਤੇ ਕਈ ਵਾਰ ਅਜਿਹੀਆਂ
ਗੱਲਾਂ ਜੋ ਆਮ ਤੌਰ 'ਤੇ ਨਹੀਂ ਕਹੀਆਂ ਜਾਂਦੀਆਂ ਉਹ ਕਲਾਕਾਰਾਂ ਦੇ ਗੀਤਾਂ ਰਾਹੀਂ ਕਹਿ ਦਿੱਤੀਆਂ  ਜਾਂਦੀਆਂ ਹਨ ਤੇ ਕੁਝ ਅਜਿਹਾ ਹੀ ਹੈ ਅਫਸਾਨਾ ਖਾਨ ਦਾ ਨਵਾਂ ਗੀਤ।

ਸ਼ਹੀਦਾਂ ਦੀ ਸ਼ਹਾਦਤ ਦਾ ਦੇਣਾ ਕੋਈ ਨਹੀਂ ਦੇ ਸਕਦਾ ਪਰ ਉਨ੍ਹਾਂ ਦੇ ਪਰਿਵਾਰਾਂ ਖਾਸ ਤੌਰ 'ਤੇ ਮਾਂ 'ਤੇ ਕੀ ਬੀਤਦੀ ਹੈ ਉਹ ਦੁੱਖ ਅਫਸਾਨਾ ਖਾਨ ਦੇ ਗੀਤ 'ਚ ਜ਼ਰੂਰ ਮਹਿਸੂਸ ਕੀਤਾ ਜਾ ਸਕਦਾ ਹੈ। ਅਫਸਾਨਾ ਦਾ ਇਹ ਗੀਤ ਭਾਵੁਕ ਤਾਂ ਕਰਦਾ ਹੀ ਹੈ ਪਰ ਫੌਜੀ ਪੁੱਤ ਦੀ ਸ਼ਹਾਦਤ ਪਿੱਛੋਂ ਮਾਂ ਤੇ ਪਰਿਵਾਰ ਦੇ ਦਰਦ ਨੂੰ ਸ਼ਬਦਾਂ 'ਚ ਸਾਮਣੇ ਰੱਖਦਾ ਹੈ। ਅਫਸਾਨਾ ਖਾਨ ਦੀ ਬੁਲੰਦ ਆਵਾਜ਼ ਦੇ 'ਚ ਜਿਸ ਤਰ੍ਹਾਂ ਜਜ਼ਬਾਤ ਪੇਸ਼ ਕੀਤੇ ਗਏ
ਹਨ ਉਹ ਸ਼ਹੀਦਾਂ ਦੇ ਪਰਿਵਾਰਾਂ ਬਾਰੇ ਸੋਚਣ ਨੂੰ ਮਜਬੂਰ ਕਰਦੇ ਹਨ।



ਸੁਸ਼ਾਂਤ ਸਿੰਘ ਰਾਜਪੂਤ ਦੇ ਕ੍ਰਿਏਟਿਵ ਮੈਨੇਜਰ ਨੇ ਲਿਖਿਆ ਇਮੋਸ਼ਨਲ ਮੈਸੇਜ-‘ਤੁਸੀਂ ਅਜੇ ਐਂਡਰੋਮੇਡਾ ਗੈਲੇਕਸੀ ਦੇ ਨਜ਼ਦੀਕ ਹੋ’

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ