- ਜਗਮੀਤ ਸਿੰਘ ਨੂੰ ਸੰਸਦ 'ਚੋਂ ਮੁਅੱਤਲ ਹੋਣ 'ਤੇ ਟਰੂਡੋ ਨੇ ਦਿੱਤੀ ਹਮਾਇਤ
- ਕੂਲਰ ਚਲਾਉਣ ਲਈ ਵੈਂਟੀਲੇਟਰ ਦਾ ਕੱਢਿਆ ਪਲੱਗ, ਕੋਰੋਨਾ ਮਰੀਜ਼ ਦੀ ਮੌਤ
- ਮੁਕੇਸ਼ ਅੰਬਾਨੀ ਦੇ ਵਾਰੇ ਨਿਆਰੇ, ਦੁਨੀਆਂ ਦੇ ਸਿਖਰਲੇ 10 ਅਮੀਰਾਂ 'ਚ ਸ਼ਾਮਲ
- ਕੋਰੋਨਾ 'ਤੇ ਅਸਰਦਾਰ ਹੋਈ ਇਹ ਦੇਸੀ ਦਵਾਈ, ਖੋਜ 'ਚ ਹੈਰਾਨੀਜਨਕ ਖੁਲਾਸੇ
- ਦੁਨੀਆ 'ਚ ਕਈ ਥਾਈਂ ਫੁੱਟੇ ਕੋਰੋਨਾ ਬੰਬ, WHO ਵੱਲੋਂ ਚੇਤਾਵਨੀ ਜਾਰੀ
- ਕੋਰੋਨਾ ਵਾਇਰਸ ਬੇਕਾਬੂ, ਦੁਨੀਆਂ ਭਰ 'ਚ 87 ਲੱਖ ਤੋਂ ਵਧੇ ਮਾਮਲੇ, ਪੌਣੇ ਪੰਜ ਲੱਖ ਦੇ ਕਰੀਬ ਮੌਤਾਂ
- ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੂੰ ਝਟਕਾ, ਹਾਊਸ ਆਫ ਕਾਮਨਜ਼ ਤੋਂ ਕੀਤਾ ਬਾਹਰ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਸੇਵਾਦਾਰ ਕੋਰੋਨਾ ਪੌਜ਼ੇਟਿਵ ਆਉਣ ਮਗਰੋਂ ਮਸ਼ਹੂਰ ਗੁਰਦੁਆਰਾ ਕੀਤਾ ਬੰਦ
ਏਬੀਪੀ ਸਾਂਝਾ | 20 Jun 2020 02:07 PM (IST)
ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਗੁਰਦੁਆਰਾ ਸਾਹਿਬ ਦੇ ਸਾਰੇ ਸੇਵਾਦਾਰਾਂ ਦਾ ਕਰੋਨਾਵਾਇਰਸ ਟੈਸਟ ਕਰਵਾਇਆ ਗਿਆ। ਜਿਸ 'ਚ ਕਈ ਹੋਰ ਸੇਵਾਦਾਰਾਂ ਦੀ ਰਿਪੋਰਟ ਵੀ ਪੌਜ਼ੇਟਿਵ ਆਈ ਹੈ।
ਚੰਡੀਗੜ੍ਹ: ਅਮਰੀਕਾ ਦੇ ਸੈਨਹੋਜੇ ਗੁਰਦੁਆਰਾ ਸਾਹਿਬ ਨੂੰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਦਰਅਸਲ ਗੁਰਦੁਆਰੇ 'ਚ ਸੇਵਾ ਨਿਭਾਉਣ ਵਾਲੇ ਕੁਝ ਸੇਵਾਦਾਰਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਇਸ ਤੋਂ ਬਾਅਦ ਹੀ ਸਾਵਧਾਨੀ ਵਰਤਦਿਆਂ ਗੁਰਦੁਆਰਾ ਬੰਦ ਕੀਤਾ ਗਿਆ ਹੈ। ਗੁਰਦੁਆਰਾ ਸੈਨਹੋਜੇ ਵਿਚ ਕਰੋਨਾਵਾਇਰਸ ਦਾ ਪਹਿਲਾ ਮਾਮਲਾ ਬੀਤੇ ਸ਼ੁੱਕਰਵਾਰ ਹੀ ਸਾਹਮਣੇ ਆਇਆ ਸੀ। ਕੋਰੋਨਾ ਪੀੜਤ ਨੂੰ ਹਸਪਤਾਲ ਦਾਖਲ ਕਰਵਾਉਣ ਤੋਂ ਬਾਅਦ ਉਸ ਦੇ ਸੰਪਰਕ 'ਚ ਰਹਿਣ ਵਾਲੇ ਨੇੜਲੇ ਸਾਥੀ ਨੂੰ ਇਕਾਂਤਵਾਸ ਕੀਤਾ ਗਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਕੁਝ ਸਮੇਂ ਲਈ ਗੁਰਦੁਆਰਾ ਸਾਹਿਬ ਨਾ ਆਉਣ ਦੀ ਅਪੀਲ ਕੀਤੀ ਹੈ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਗੁਰਦੁਆਰਾ ਸਾਹਿਬ ਦੇ ਸਾਰੇ ਸੇਵਾਦਾਰਾਂ ਦਾ ਕਰੋਨਾਵਾਇਰਸ ਟੈਸਟ ਕਰਵਾਇਆ ਗਿਆ। ਜਿਸ 'ਚ ਕਈ ਹੋਰ ਸੇਵਾਦਾਰਾਂ ਦੀ ਰਿਪੋਰਟ ਵੀ ਪੌਜ਼ੇਟਿਵ ਆਈ ਹੈ। ਇਹ ਵੀ ਪੜ੍ਹੋ: