ਨਵੀਂ ਦਿੱਲੀ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ (Mike Pompeo) ਨੇ ਭਾਰਤ-ਚੀਨ ਤਣਾਅ (Indo-china Conflict) 'ਤੇ ਵੱਡਾ ਬਿਆਨ ਦਿੱਤਾ ਹੈ। ਪੋਂਪਿਓ ਨੇ ਕਿਹਾ ਕਿ ਚੀਨ ਵਿਸ਼ਵ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਚੀਨੀ ਹਮਲੇ ਵਿਚ ਭਾਰਤੀ ਸੈਨਿਕਾਂ ਦੀ ਸ਼ਹਾਦਤ ਲਈ ਅਫਸੋਸ ਹੈ, ਅਸੀਂ ਭਾਰਤ ਦੇ ਨਾਲ ਖੜੇ ਹਾਂ। ਅਮਰੀਕਾ ਦੇ ਇੱਕ ਟਾਪ ਦੇ ਡਿਪਲੋਮੈਟ ਨੇ ਵੀ ਕੱਲ੍ਹ ਕਿਹਾ ਸੀ ਕਿ ਅਜਿਹਾ ਲੱਗਦਾ ਹੈ ਕਿ ਚੀਨ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਅਜਿਹਾ ਲੱਗਦਾ ਹੈ ਕਿ ਉਹ ਫਾਈਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪੂਰਬੀ ਏਸ਼ੀਆਈ ਅਤੇ ਪ੍ਰਸ਼ਾਂਤ ਮਾਮਲਿਆਂ ਲਈ ਸਹਾਇਕ ਸੱਕਤਰ ਵਿਦੇਸ਼ ਮੰਤਰੀ ਡੇਵਿਡ ਸਟੇਲਵੈੱਲ ਨੇ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਪ੍ਰਸ਼ਾਸਨ ਭਾਰਤ ਅਤੇ ਚੀਨ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।
ਸਟਿਲਵੈਲ ਨੇ ਇੱਕ ਕਾਨਫਰੰਸ ਰਾਹੀਂ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ‘ਚ ਚੀਨ ਦੀ ਤਾਜ਼ਾ ਕਾਰਵਾਈ ਉਸ ਦੀ ਡੋਕਲਾਮ ਸਣੇ ਭਾਰਤੀ ਸਰਹੱਦ ਦੇ ਨਾਲ ਚਲਾਈਆਂ ਜਾਂਦੀਆਂ ਸਰਗਰਮੀਆਂ ਵਰਗੀ ਹੀ ਹੈ।
ਸਟਿਲਵੈਲ ਨੇ ਕਿਹਾ, "ਚੀਨ ਨੇ ਕਈ ਮੋਰਚਿਆਂ 'ਤੇ ਅਜਿਹਾ ਕਰਨ ਦੇ ਪਿੱਛੇ ਇਹ ਕਾਰਨ ਹੋ ਸਕਦਾ ਹੈ ਕਿ ਬੀਜਿੰਗ ਨੂੰ ਲੱਗਦਾ ਹੈ ਕਿ ਦੁਨੀਆ ਦਾ ਧਿਆਨ ਭਟਕਿਆ ਹੋਇਆ ਹੈ ਅਤੇ ਗਲੋਬਲ ਮਹਾਮਾਰੀ ਕੋਰੋਨਾ ਤੋਂ ਉਭਰ ਰਹੀ ਪੂਰੀ ਦੁਨੀਆ ਦਾ ਧਿਆਨ ਲੋਕਾਂ ਦੀ ਜਾਨ ਬਚਾਉਣ ਲਈ ‘ਤੇ ਹੈ, ਇਸ ਅਵਸਰ ਦਾ ਲਾਹਾ ਲੈਣ ਨੂੰ ਇੱਕ ਮੌਕੇ ਵਜੋਂ ਵੇਖਿਆ ਹੋਵੇਗਾ।“
ਸਟਿਲਵੈਲ ਨੇ ਅੱਗੇ ਕਿਹਾ, "ਅਸੀਂ ਸਪੱਸ਼ਟ ਤੌਰ 'ਤੇ ਭਾਰਤ-ਚੀਨ ਸਰਹੱਦੀ ਵਿਵਾਦ 'ਤੇ ਕਰੀਬੀ ਨਜ਼ਰ ਰੱਖ ਰਹੇ ਹਾਂ।“
ਅਮਰੀਕੀ ਦੂਤਾਵਾਸ ਨੇ ਜ਼ਾਹਰ ਕੀਤਾ ਦੁੱਖ:
ਅਮਰੀਕੀ ਦੂਤਘਰ ਨੇ ਸ਼ੁੱਕਰਵਾਰ ਨੂੰ ਪੂਰਬੀ ਲੱਦਾਖ ਵਿੱਚ ਚੀਨੀ ਫੌਜਾਂ ਨਾਲ ਹੋਈ ਹਿੰਸਕ ਝੜਪ ਵਿੱਚ ਭਾਰਤੀ ਸੈਨਿਕਾਂ ਦੀ ਸ਼ਹਾਦਤ ‘ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਨੂੰ ਭੁਲਾਇਆ ਨਹੀਂ ਜਾਵੇਗਾ। ਇੱਥੇ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨਿਨ ਨੇ ਵੀ ਸੈਨਿਕਾਂ ਦੀ ਸ਼ਹਾਦਤ ‘ਤੇ ਸੋਗ ਪ੍ਰਗਟ ਕੀਤਾ।
ਭਾਰਤ ਵਿੱਚ ਅਮਰੀਕੀ ਰਾਜਦੂਤ ਕੇਨੇਥ ਜੱਸਟਰ ਨੇ ਟਵੀਟ ਕੀਤਾ, "ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਸੈਨਿਕਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਜ਼ਾਹਰ ਕੀਤੀ ਜਿਨ੍ਹਾਂ ਨੇ ਗਲਵਾਨ ਵਿੱਚ ਆਪਣੀ ਜਾਨ ਦਿੱਤੀ। ਉਨ੍ਹਾਂ ਦੀ ਬਹਾਦਰੀ ਅਤੇ ਦਲੇਰੀ ਨੂੰ ਕਦੇ ਭੁਲਾਇਆ ਨਹੀਂ ਜਾਏਗਾ।”
ਇਹ ਵੀ ਪੜ੍ਹੋ:
ਆਈਏਐਫ ਚੀਫ ਦਾ ਸਰਹੱਦੀ ਵਿਵਾਦ 'ਤੇ ਵੱਡਾ ਬਿਆਨ, ਕਿਹਾ ਲੋੜ ਪੈਣ 'ਤੇ ਹਰ ਚੁਣੌਤੀ ਦਾ ਜਵਾਬ ਦੇਣ ਯੋਗ
ਚੀਨ ਨੇ ਨਕਾਰੀਆਂ ਭਾਰਤੀ ਸੈਨਿਕਾਂ ਨੂੰ ਬੰਦੀ ਬਣਾਉਣ ਦੀਆਂ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭਾਰਤ-ਚੀਨ ਤਣਾਅ ਬਾਰੇ ਅਮਰੀਕਾ ਦਾ ਵੱਡਾ ਬਿਆਨ, ਕਿਹਾ- ਚੀਨ ਦੁਨੀਆ ਨੂੰ ਅਸਥਿਰ ਕਰਨ ਦੀ ਕਰ ਰਿਹਾ ਕੋਸ਼ਿਸ਼
ਏਬੀਪੀ ਸਾਂਝਾ
Updated at:
20 Jun 2020 11:18 AM (IST)
ਦੁਵੱਲੇ ਸਬੰਧਾਂ ਅਤੇ ਕੋਰੋਨਾਵਾਇਰਸ ਮਹਾਮਾਰੀ ਬਾਰੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਚੀਨੀ ਦੇ ਟਾਪ ਡਿਪਲੋਮੈਟ ਯਾਂਗ ਜੀਚੀ ਵਿਚਕਾਰ ਹਵਾਈ ਵਿੱਚ ਇੱਕ ਮੀਟਿੰਗ ਤੋਂ ਬਾਅਦ ਇੱਕ ਕਾਨਫਰੰਸ ਸੱਦੇ ਵਿੱਚ ਉਨ੍ਹਾਂ ਨੇ ਇਹ ਬਿਆਨ ਦਿੱਤਾ।
- - - - - - - - - Advertisement - - - - - - - - -