ਕੋਰੋਨਾ ਦੀ ਮੁੜ ਤੇਜ਼ੀ ਕਾਰਨ ਬਹੁਤ ਲੋਕ ਇਸ ਦਾ ਫਿਰ ਤੋਂ ਸ਼ਿਕਾਰ ਹੋ ਰਹੇ ਹਨ। ਹਾਲ ਹੀ ਵਿੱਚ ਫਿਲਮ ਮੇਕਰ ਸੰਜੇ ਲੀਲਾ ਬੰਸਾਲੀ ਅਤੇ ਅਦਾਕਾਰ ਰਣਬੀਰ ਕਪੂਰ ਕੋਰੋਨਾ ਪੌਜ਼ੇਟਿਵ ਪਾਏ ਗਏ। ਰਣਬੀਰ ਕਪੂਰ ਦੀ ਗਰਲਫਰੈਂਡ ਆਲੀਆ ਭੱਟ ਵੀ ਇਨ੍ਹੀਂ ਦਿਨੀਂ ਗੰਗੂਬਾਈ ਕਠਿਆਵਾੜੀ ਦੇ ਸੰਬੰਧ ਵਿੱਚ ਸੰਜੇ ਲੀਲਾ ਭੰਸਾਲੀ ਦੀ ਕਰੀਬ ਸੀ। ਅਜਿਹੀ ਹਾਲਤ 'ਚ ਰਣਬੀਰ ਅਤੇ ਸੰਜੇ ਲੀਲਾ ਬੰਸਾਲੀ ਦੇ ਕੋਰੋਨਾ ਪੌਜ਼ੇਟਿਵ ਹੋਣ ਤੋਂ ਬਾਅਦ ਆਲੀਆ ਭੱਟ ਨੇ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰ ਲਿਆ ਹੈ। 


 


ਆਲੀਆ ਭੱਟ ਨੇ ਆਪਣੇ ਆਪ ਨੂੰ ਆਈਸੋਲੇਟ ਕਰਨ ਤੋਂ ਪਹਿਲਾ ਆਪਣਾ ਕੋਰੋਨਾ ਟੈਸਟ ਕਰਵਾਇਆ। ਰਿਪੋਰਟਸ ਦੇ ਅਨੁਸਾਰ ਆਲੀਆ ਭੱਟ ਦੀ ਕੋਵਿਡ 19 ਟੈਸਟ ਨੈਗੇਟਿਵ ਆਈ ਹੈ। ਆਲੀਆ ਭੱਟ ਹਰ ਰੋਜ ਕੋਰੋਨਾਵਾਇਰਸ ਟੈਸਟ ਕਰਵਾਉਂਦੀ ਹੈ ਅਤੇ ਅੱਜ ਸਵੇਰੇ ਆਲੀਆ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਪਰ ਉਹ ਫਿਰ ਵੀ ਸੈਲਫ ਕੁਆਰੰਟੀਨ ਵਿੱਚ ਰਹੇਗੀ। 


 


ਆਲੀਆ ਅਤੇ ਰਣਬੀਰ ਕਪੂਰ ਦੋਵੇਂ ਬ੍ਰਹਮਾਸਤਰ ਦੇ ਸਿਲਸਿਲੇ 'ਚ ਰੁੱਝੇ ਹੋਏ ਹਨ। ਹਾਲ ਹੀ ਵਿੱਚ ਅਯਾਨ ਮੁਖਰਜੀ ਵੀ ਦੋਵਾਂ ਨਾਲ ਨਜ਼ਰ ਆਏ ਸਨ। ਰਣਬੀਰ ਦੇ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ, ਉਨ੍ਹਾਂ ਨਾਲ ਜੁੜੇ ਆਸ ਪਾਸ ਦੇ ਲੋਕਾਂ ਨੇ ਵੀ ਟੈਸਟ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।


 


ਆਲੀਆ ਭੱਟ ਅਤੇ ਸੰਜੇ ਲੀਲਾ ਭੰਸਾਲੀ ਦੀ ਫਿਲਮ ਗੰਗੂਬਾਈ ਕਾਠਿਆਵਾੜੀ ਆ ਰਹੀ ਹੈ। ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਪਰ ਸੰਜੇ ਦੇ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਇਸ ਫਿਲਮ ਦੀ ਸ਼ੂਟਿੰਗ ਵੀ ਰੋਕ ਦਿੱਤੀ ਗਈ ਹੈ।