ਚੰਡੀਗੜ੍ਹ: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਡਾਇਲਾਗ ਬਹੁਤ ਹੀ ਫੇਮਸ ਤੇ ਟ੍ਰੈਂਡਿੰਗ 'ਤੇ ਹੈ। ਉਹ ਹੈ 'ਪਾਅਰੀ ਹੋ ਰੀ ਹੈ'। ਇਸ ਦਾ ਕ੍ਰੇਜ਼ ਇੰਟਰਨੈੱਟ 'ਤੇ ਇੰਨਾ ਕੁ ਵਧ ਚੁੱਕਿਆ ਹੈ ਕਿ ਹਰ ਕੋਈ ਇਸ ਨੂੰ ਫੌਲੋ ਕਰ ਰਿਹਾ ਹੈ। ਫਿਰ ਚਾਹੇ ਇਹ ਫ਼ਿਲਮੀ ਸਿਤਾਰੇ ਹੋਣ ਜਾਂ ਆਮ ਲੋਕ, ਹਰ ਕੋਈ ਇਸ ਆਡੀਓ ਤੇ ਵੀਡੀਓ ਬਣਾ ਰਿਹਾ ਹੈ ਤੇ ਪੋਸਟ ਕਰ ਰਿਹਾ ਹੈ। ਹੁਣ ਸੁਪਰਸਟਾਰ ਦਿਲਜੀਤ ਦੋਸਾਂਝ ਵੀ ਇਸ ਟ੍ਰੈਂਡ ਨੂੰ ਫੌਲੋ ਕਰਦਿਆਂ ਇਸ ਡਾਇਲਾਗ 'ਤੇ ਵੀਡੀਓ ਬਣਾਈ ਹੈ, ਜਿਸ ਨੂੰ ਦਿਲਜੀਤ ਨੇ ਆਪ ਸ਼ੇਅਰ ਕੀਤਾ।


 


ਫੈਨਜ਼ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਦਿਲਜੀਤ ਦੋਸਾਂਝ ਨੇ ਇਸ ਵੀਡੀਓ ਕਲਿਪ ਨੂੰ ਆਪਣੀ ਆਉਣ ਵਾਲੀ ਫਿਲਮ 'ਹੌਂਸਲਾ ਰੱਖ' ਦੇ ਸੈੱਟ ਤੋਂ ਸ਼ੇਅਰ ਕੀਤਾ ਹੈ ਜਿਸ 'ਚ ਦਿਲਜੀਤ ਦੇ ਨਾਲ ਫਿਲਮ ਦੇ ਕਰੂ ਤੋਂ ਇਲਾਵਾ ਸੋਨਮ ਬਾਜਵਾ ਵੀ ਨਜ਼ਰ ਆ ਰਹੀ ਹੈ। ਤੁਸੀਂ ਵੀ ਦਿਲਜੀਤ ਦੇ ਮੂੰਹੋਂ ਸੁਣੋ 'ਏ ਹਮ, ਏ ਹਮਾਰੇ ਡਾਇਰੈਕਟਰ ਹੈ ਔਰ ਯਹਾਂ ਸ਼ੂਟਿੰਗ ਹੋ ਰਹੀ ਹੈ।' ਦਿਲਜੀਤ ਦਾ ਇਹ ਪਿਆਰਾ ਜਿਹਾ ਵੀਡੀਓ ਫਿਲਮ ਦੇ ਇਕ ਗਾਣੇ ਸ਼ੂਟ ਦੇ ਦੌਰਾਨ ਦਾ ਹੈ।



ਦਿਲਜੀਤ ਦੀ ਇਹ ਫਿਲਮ ਇਸੇ ਸਾਲ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਦਿਲਜੀਤ ਦੇ ਬੇਟੇ ਦਾ ਕਿਰਦਾਰ ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਕਰ ਰਿਹਾ ਹੈ। ਜੇਕਰ ਫਿਲਮ ਦੀ ਫੀਮੇਲ ਕਾਸਟ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਫਿਲਮ 'ਚ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਅਹਿਮ ਕਿਰਦਾਰ 'ਚ ਹਨ। ਫਿਲਮ ਦੀ ਸ਼ੂਟਿੰਗ ਕੈਨੇਡਾ 'ਚ ਹੋ ਰਹੀ ਹੈ ਤੇ ਫਿਲਮ ਦਾ ਕਾਫੀ ਹੱਦ ਤੱਕ ਦਾ ਪਾਰਟ ਸ਼ੂਟ ਹੋ ਚੁੱਕਿਆ ਹੈ।