ਨਵੀਂ ਦਿੱਲੀ: OnePlus 9 ਸੀਰੀਜ਼ ਜਲਦੀ ਹੀ ਲਾਂਚ ਹੋਣ ਜਾ ਰਹੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਸੀਰੀਜ਼ 23 ਮਾਰਚ ਤੋਂ ਦਸਤਕ ਦੇ ਸਕਦੀ ਹੈ। ਇਸ ਸੀਰੀਜ਼ ਤਹਿਤ OnePlus 9, OnePlus 9 ਪ੍ਰੋ ਅਤੇ OnePlus 9e ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਹ ਸੀਰੀਜ਼ ਸਿਰਫ ਐਮਜ਼ੌਨ 'ਤੇ ਲਾਂਚ ਕੀਤੀ ਜਾਏਗੀ। ਨਾਲ ਹੀ ਇਹ ਫੋਨ ਵਰਚੁਅਲ ਈਵੈਂਟ 'ਚ ਲਾਂਚ ਕੀਤੇ ਜਾਣਗੇ। ਇਹ ਈਵੈਂਟ ਭਾਰਤੀ ਸਮੇਂ ਮੁਤਾਬਕ ਸ਼ਾਮ 7.30 ਵਜੇ ਹੋਵੇਗਾ।


ਇਹ ਹੋ ਸਕਦੀ ਕੀਮਤ ਅਤੇ ਸਪੈਸੀਫਿਕੇਸ਼ਨ:


ਲੀਕ ਰਿਪੋਰਟਾਂ ਮੁਤਾਬਕ ਵਨਪਲੱਸ 9 ਵਿੱਚ 6.55 ਇੰਚ ਦੀ ਫੁੱਲ ਐਚਡੀ + ਫਲੈਟ ਡਿਸਪਲੇਅ ਹੋਵੇਗੀ ਜਿਸ ਵਿੱਚ ਰਿਫ੍ਰੈਸ਼ ਰੇਟ 120 ਹਰਜਟਜ਼ ਹੋਵੇਗਾ। ਇਸ ਵਿਚ ਪੰਚ-ਹੋਲ ਵੀ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਵਨਪਲੱਸ 9 ਪ੍ਰੋ '6.78 ਇੰਚ ਦੀ ਫੁੱਲ QHD+ ਡਿਸਪਲੇਅ ਦਿੱਤੀ ਜਾ ਸਕਦੀ ਹੈ, ਜਿਸ ਦੀ ਰਿਫਰੈਸ਼ ਰੇਟ 120 ਹਰਟਜ਼ ਹੋਵੇਗੀ। ਦੋਵਾਂ ਸਮਾਰਟਫੋਨਜ਼ ਦੇ ਟਾਪ 'ਤੇ ਸੱਜੇ ਪਾਸੇ ਇੱਕ ਪੰਚ-ਹੋਲ ਨੌਚ ਦਿੱਤਾ ਜਾ ਸਕਦਾ ਹੈ। ਵਨਪਲੱਸ 9 ਨੂੰ ਭਾਰਤ '54,999 ਰੁਪਏ ਅਤੇ 59,999 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਜਾ ਸਕਦਾ ਹੈ।


ਇਹ ਹੋ ਸਕਦਾ ਹੈ ਕੈਮਰਾ


ਵਨਪਲੱਸ ਦੇ ਇਸ ਫੋਨ 'ਚ ਰਿਅਰ 'ਤੇ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ, ਜੋ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦੇ ਨਾਲ ਆਵੇਗਾ। ਇਸ ਦੇ ਨਾਲ ਹੀ ਇਸ ਨੂੰ ਰਿਅਰ 'ਤੇ 20 ਮੈਗਾਪਿਕਸਲ ਦਾ ਅਲਟਰਾ-ਵਾਈਡ-ਐਂਗਲ ਅਤੇ OIS ਸਪੋਰਟ ਦੇ ਨਾਲ 12 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਦਿੱਤਾ ਜਾ ਸਕਦਾ ਹੈ।


ਲਾਂਚ ਹੋ ਸਕਦੀ ਹੈ ਵਨਪਲੱਸ ਸਮਾਰਟਵਾਚ ਵੀ


ਵਨਪਲੱਸ 9 ਸੀਰੀਜ਼ ਦੇ ਨਾਲ ਹੀ ਕੰਪਨੀ ਆਪਣੇ ਪਹਿਲੇ ਸਮਾਰਟਵਾਚ ਤੋਂ ਵੀ ਪਰਦਾ ਚੁੱਕ ਸਕਦੀ ਹੈ। ਵਨਪਲੱਸ ਵਾਚ ਅਤੇ ਸਮਾਰਟਫੋਨ ਲਾਂਚ ਤੋਂ ਬਾਅਦ ਭਾਰਤ 'ਚ ਲਾਂਚ ਕੀਤੇ ਜਾਣਗੇ।


ਇਹ ਵੀ ਪੜ੍ਹੋ: Delhi Budget 2021: ਮਨੀਸ਼ ਸਿਸੋਦਿਆ ਨੇ ਪੇਸ਼ ਕੀਤਾ ਦਿੱਲੀ ਦਾ 'ਦੇਸ਼ਭਗਤੀ ਬਜਟ', ਜਾਣੋ ਕੀ ਕੀਤੇ ਐਲਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904