ਨਵੀਂ ਦਿੱਲੀ: ਦੇਸ਼ ਵਿੱਚ ਲੱਖਾਂ ਲੋਕਾਂ ਨੂੰ OTP ਦਾ SMS ਮਿਲਣ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ। ਵੱਡੀ ਗੱਲ ਇਹ ਹੈ ਕਿ ਗਾਹਕਾਂ ਨੂੰ ਅਧਾਰ ਕਾਰਡ ਤੇ ਹੋਰ ਜ਼ਰੂਰੀ ਐਪਸ ਦੇ ਇਸਤਮਾਲ ਲਈ ਵੀ ਇਹ OTP ਨਹੀਂ ਪਹੁੰਚ ਰਿਹਾ ਹੈ ਜੋ ਲਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਗਾਹਕਾਂ ਨੂੰ ਇਹ ਮੁਸ਼ਕਲਾਂ ਅਜਿਹੇ ਸਮੇਂ ਆ ਰਹੀਆਂ ਹਨ ਜਦੋਂ ਸਰਕਾਰ ਨੇ ਦੂਰਸੰਚਾਰ ਕੰਪਨੀਆਂ ਖਿਲਾਫ ਦੂਰਸੰਚਾਰ ਖਪਤਕਾਰਾਂ ਦੀ ਪ੍ਰੇਸ਼ਾਨੀ ਨੂੰ ਰੋਕਣ ਲਈ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।



ਕਈ ਟੈਲੀਕੌਮ ਅਪਰੇਟਰਸ ਨੇ ਨਵੇਂ ਨਿਯਮ ਕੀਤੇ ਲਾਗੂ
ਟਾਇਮਸ ਆਫ਼ ਇੰਡੀਆ ਦੀ ਰਿਪੋਰਟ ਮੁਤਾਬਿਕ, ਟੈਲੀਕੌਮ ਰੈਗੁਲੇਟਰੀ ਅਥਾਰਟੀ ਆਫ਼ ਇੰਡੀਆ (TRAI) ਨੇ ਗਾਹਕਾਂ ਨੂੰ ਅਣਚਾਹੀ (pesky) ਕਾਲਾਂ ਤੇ ਬੈਂਕਾਂ ਦੇ ਨਾਮ ਤੋਂ ਫਰਜ਼ੀ SMS ਦੀਆਂ ਦਿਕਤਾਂ ਤੋਂ ਬਚਾਉਣ ਲਈ ਟੈਲੀਕਾਮ ਕੰਪਨੀਆਂ ਨੂੰ ਨਵੇਂ ਨਿਯਮ ਲਾਗੂ ਕਰਨ ਨੂੰ ਕਿਹਾ ਹੈ। ਹਾਲਾਂਕਿ ਰਿਲਾਇੰਸ, ਜੀਓ, ਏਅਰਟਲ ਤੇ ਵੀ-ਆਈ (ਵੋਡਾਫੋਨ-ਆਈਡੀਆ) ਨੇ ਨਵੇਂ ਨਿਯਮ ਅੱਠ ਮਾਰਚ ਤੋਂ ਹੀ ਲਾਗੂ ਕਰ ਦਿੱਤੇ ਸੀ।

TRAI ਨੇ ਬਲਾਕਚੇਨ ਤਕਨੀਕ ਦਾ ਇਸਤਮਾਲ ਕਰਨ ਨੂੰ ਕਿਹਾ
ਦਰਅਸਲ, ਹਾਲ ਹੀ ਵਿੱਚ OTP ਪੁੱਛਣ ਤੇ ਫੇਕ SMS ਨੂੰ ਲੈ ਕੇ ਦੇਸ਼ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ, ਧੋਖਾਧੜੀ ਦੀਆਂ ਖਬਰਾਂ ਆਈਆਂ ਹਨ।

ਇਸ ਸਭ ਨੂੰ ਰੋਕਣ ਲਈ ਟਰਾਈ ਨੇ ਹੁਣ ਦੂਰਸੰਚਾਰ ਕੰਪਨੀਆਂ ਨੂੰ ਸਖ਼ਤ ਆਦੇਸ਼ ਦੇ ਦਿੱਤੇ ਹਨ।ਮਹੱਤਵਪੂਰਨ ਗੱਲ ਇਹ ਹੈ ਕਿ ਟ੍ਰਾਈ ਦਾ ਨਵਾਂ ਮਿਆਰ ਸਾਲ 2019 ਤੋਂ ਲੰਬਿਤ ਸੀ। ਟਰਾਈ ਨੇ ਦੂਰਸੰਚਾਰ ਆਪਰੇਟਰਾਂ ਨੂੰ pesky ਕਾਲਾਂ ਤੇ ਸੰਦੇਸ਼ਾਂ ਨੂੰ ਰੋਕਣ ਲਈ ਬਲਾਕਚੈਨ ਤਕਨਾਲੋਜੀ ਦੀ ਵਰਤੋਂ ਕਰਨ ਲਈ ਕਿਹਾ ਸੀ।