ਮੁੰਬਈ: ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ' ਦਾ ਦੂਜਾ ਸੀਜ਼ਨ ਜਲਦੀ ਹੀ ਆਨ-ਏਅਰ ਹੋਣ ਵਾਲਾ ਹੈ। ਕਪਿਲ ਨੇ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨੀਂ ਅਸੀਂ ਤੁਹਾਨੂੰ ਖ਼ਬਰ ਦਿੱਤੀ ਸੀ ਕਿ ਕਪਿਲ ਦੇ ਸ਼ੋਅ ‘ਚ ਪਹਿਲੇ ਗੈਸਟ ਸਲਮਾਨ ਖ਼ਾਨ ਆੳਣਗੇ। ਹੁਣ ਖ਼ਬਰ ਆਈ ਹੈ ਸ਼ੋਅ ‘ਚ ਆਉਣ ਵਾਲੇ ਦੂਜੇ ਗੈਸਟ ਦੀ।
ਜੀ ਹਾਂ, ਸ਼ੋਅ ‘ਚ ਸਲਮਾਨ ਤੋਂ ਬਾਅਦ ਹਾਲ ਹੀ ‘ਚ ਵਿਆਹੇ ਰਣਵੀਰ ਸਿੰਘ ਆਉਣਗੇ। ਇਹ ਐਪੀਸੋਡ ਦੀ ਸ਼ੂਟਿੰਗ ਕਪਿਲ 7 ਦਸੰਬਰ ਯਾਨੀ ਅੱਜ ਕਰਨਗੇ। ਉਂਝ ਖ਼ਬਰਾਂ ਨੇ ਕਿ ਰਣਵੀਰ ਸਿੰਘ ਜਿਸ ਐਪੀਸੋਡ ‘ਚ ਆਉਣਗੇ, ਉਹ ਵਿਆਹ ਸਪੈਸ਼ਲ ਹੋਵੇਗਾ। ਅਜੇ ਵੀ ਸਾਫ ਨਹੀਂ ਹੈ ਕਿ ਸ਼ੋਅ ‘ਚ ਰਣਵੀਰ ਨਾਲ ਦੀਪਿਕਾ ਆਵੇਗੀ ਕਿ ਨਹੀਂ। ਜਾਂ ਫੇਰ ਸ਼ੋਅ ‘ਚ ਉਹ ਆਪਣੀ ਆਉਣ ਵਾਲੀ ਫ਼ਿਲਮ ‘ਸਿੰਬਾ’ ਨੂੰ ਪ੍ਰਮੋਟ ਕਰਨ ਸਾਰਾ ਅਲੀ ਖ਼ਾਨ ਨਾਲ ਆਉਣਗੇ।
ਕਪਿਲ ਦਾ ਸ਼ੋਅ ਜਨਵਰੀ ਦੇ ਮੱਧ ਤਕ ਆਨ-ਏਅਰ ਹੋਣਾ ਹੈ। ਕਪਿਲ ਨੂੰ ਹਾਲ ਹੀ ‘ਚ ਦੀਪਿਕਾ ਤੇ ਰਣਵੀਰ ਦੀ ਵੈਡਿੰਗ ਰਿਸੈਪਸ਼ਨ ‘ਚ ਵੀ ਦੇਖਿਆ ਗਿਆ ਸੀ। ਹੁਣ ਤਾਂ ਤੁਸੀ ਵੀ ਸਮਝ ਗਏ ਹੋਣੇ ਹੋ ਕਿ ਕਪਿਲ ਤੇ ਦੀਪਵੀਰ ਕਿਵੇਂ ਦਾ ਰਿਸ਼ਤਾ ਸ਼ੇਅਰ ਕਰਦੇ ਹੋਣਗੇ। ਦੱਸ ਦਈਏ ਕਪਿਲ ਵੀ 12 ਦਸੰਬਰ ਨੂੰ ਵਿਆਹ ਕਰਨ ਜਾ ਰਹੇ ਹਨ।