ਮੁੰਬਈ: ਐਕਟਰਸ ਅੰਮ੍ਰਿਤਾ ਸਿੰਘ ਪਿਛਲੇ ਕੁਝ ਦਿਨਾਂ ਤੋਂ ਦੇਹਰਾਦੂਨ ਦੀ ਪ੍ਰਾਪਰਟੀ ਨੂੰ ਲੈ ਕੇ ਸੁਰਖੀਆਂ ‘ਚ ਰਹੀ ਹੈ। ਹੁਣ ਅੰਮ੍ਰਿਤਾ ਨੂੰ ਵੱਡੀ ਰਾਹਤ ਮਿਲੀ ਹੈ। ਜੀ ਹਾਂ, ਅੰਮ੍ਰਿਤਾ ਕੇਸ ਜਿੱਤ ਗਈ ਹੈ। ਅੰਮ੍ਰਿਤਾ ਦੀ ਮਾਸੀ ਤਾਹਿਰਾ ਨੇ ਦੱਸਿਆ ਕਿ ਕਲੇਮੇਨਟਾਉਨ ‘ਚ ਚਾਰ ਏਕੜ ‘ਚ ਫੈਲੀ ਕਰੋੜਾਂ ਦੀ ਪ੍ਰਾਪਰਟੀ ਮਾਮਲੇ ‘ਚ ਮੰਗਲਵਾਰ ਨੂੰ ਕੋਰਟ ਨੇ ਕੇਸ ਖਾਰਜ਼ ਕਰ ਦਿੱਤਾ ਹੈ।
ਅੰਮ੍ਰਿਤਾ ਦੀ ਮਾਸੀ ਤਾਹਿਰਾ ਮੰਗਲਵਾਰ ਨੂੰ ਕੋਰਟ ਪਹੁੰਚੀ ਸੀ। ਕੋਰਟ ਨੇ ਕੇਸ ਨੂੰ ਹੀ ਖਾਰਜ਼ ਕਰ ਦਿੱਤਾ। ਅੰਮ੍ਰਿਤਾ ਤੇ ਤਾਹਿਰਾ ਨੇ ਮਧੁਸੂਦਨ ਬਿੰਬੇਟ ਖਿਲਾਫ ਪ੍ਰੌਪਰਟੀ ਦੇ ਮਾਲਕਾਨਾ ਹੱਕ ਨੂੰ ਲੈ ਕੇ ਕੇਸ ਕੀਤਾ ਸੀ।
ਹਾਲ ਹੀ ‘ਚ ਅੰਮ੍ਰਿਤਾ ਤੇ ਸਾਰਾ ਅਲੀ ਖ਼ਾਨ ਨੇ ਪੁਲਿਸ ਕੋਲ ਇੱਕ ਲਿਖਤੀ ਸ਼ਿਕਾਇਤ ਦਰਜ ਕੀਤੀ ਸੀ। ਅੰਮ੍ਰਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰੌਪਰਟੀ ‘ਤੇ ਭੂ-ਮਾਫੀਆ ਦੀ ਨਜ਼ਰ ਸੀ।