ਗ੍ਰਹਿ ਮੰਤਰਾਲੇ ਸੂਤਰਾਂ ਮੁਤਾਬਕ ਇਨ੍ਹਾਂ ਅਸਾਮੀਆਂ ਵਿੱਚੋਂ 54,953 ਅਸਾਮੀਆਂ ਕਾਂਸਟੇਬਲ ਕੇਡਰ ਲਈ ਹਨ ਤੇ ਇਹ ਭਰਤੀ ਸਟਾਫ ਸਿਲੈਕਸ਼ਨ ਕਮਿਸ਼ਨ (ਐਸਐਸਸੀ) ਰਾਹੀਂ ਕੀਤੀ ਜਾਵੇਗੀ। ਇਨ੍ਹਾਂ ’ਚੋਂ ਸੀਆਰਪੀਐਫ ਵਿੱਚ 21,566 ਅਸਾਮੀਆਂ, ਬੀਐਸਐਫ ਵਿੱਚ 16,984, ਐਸਐਸਬੀ ਵਿੱਚ 8546 ਅਸਾਮੀਆਂ, ਆਈਟੀਬੀਪੀ ਵਿੱਚ 4126 ਅਸਾਮੀਆਂ ਤੇ ਅਸਾਮ ਰਾਈਫਲਜ਼ ਵਿਚ 3076 ਅਸਾਮੀਆਂ ਹਨ ਜਦਕਿ ਬਾਕੀ ਸੀਆਈਐਸਐਫ ਅਤੇ ਸੀਏਪੀਐਫਜ਼ ਵਿਚ ਹਨ।
ਹਾਸਲ ਜਾਣਕਾਰੀ ਮੁਤਾਬਕ ਐਸਐਸਸੀ ਇਸ ਮਹੀਨੇ ਤੋਂ ਹੀ ਕੰਪਿਊਟਰ ਅਧਾਰਤ ਲਿਖਤੀ ਪ੍ਰੀਖਿਆ ਸ਼ੁਰੂ ਕਰੇਗਾ। ਵੱਖ-ਵੱਖ ਕੇਂਦਰੀ ਹਥਿਆਰਬੰਦ ਬਲਾਂ ਵਿੱਚ ਸਬ-ਇੰਸਪੈਕਟਰ ਪੱਧਰ ਦੀਆਂ 1073 ਅਸਾਮੀਆਂ ਹਨ ਜਿਨ੍ਹਾਂ ’ਚੋਂ 38 ਅਸਾਮੀਆਂ ਔਰਤਾਂ ਲਈ ਰਾਖਵੀਆਂ ਹਨ। ਬੀਐਸਐਫ ਵਿੱਚ ਐਸਆਈ ਦੀਆਂ 508 ਅਸਾਮੀਆਂ, ਸੀਆਰਪੀਐਫ ਵਿੱਚ 274, ਐਸਐਸਬੀ ਵਿੱਚ 206 ਤੇ ਆਈਟੀਬੀਪੀ ਵਿੱਚ 85 ਅਸਾਮੀਆਂ ਹਨ। ਇਨ੍ਹਾਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਫਰਵਰੀ-ਮਾਰਚ ਵਿੱਚ ਲਈ ਜਾਵੇਗੀ।
Education Loan Information:
Calculate Education Loan EMI