ਮੁੰਬਈ: ਕੈਟਰੀਨਾ ਕੈਫ ਜਲਦੀ ਹੀ ਸਲਮਾਨ ਖ਼ਾਨ ਨਾਲ ਫ਼ਿਲਮ ‘ਭਾਰਤ’ ‘ਚ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਉਸ ਦਾ ਕਿਰਦਾਰ ਕੁਮੁਦ ਰੈਨਾ ਦਾ ਹੋਵੇਗਾ। ਫ਼ਿਲਮ ਦਾ ਡਾਇਰੈਕਸ਼ਨ ਅਲੀ ਅੱਬਾਸ ਜ਼ਫ਼ਰ ਨੇ ਕੀਤਾ ਹੈ। ਫ਼ਿਲਮ ਅੱਜਕੱਲ੍ਹ ਸੁਰਖੀਆਂ ‘ਚ ਬਣੀ ਹੋਈ ਪਰ ਇਸ ਦੇ ਨਾਲ ਹੀ ਕੈਟਰੀਨਾ ਕਿਸੇ ਹੋਰ ਵਜ੍ਹਾ ਕਰਕੇ ਵੀ ਸੁਰਖੀਆਂ ‘ਚ ਹੈ। ਜੀ ਹਾਂ, ਕੈਟਰੀਨਾ ਨੇ ਹਾਲ ਹੀ ‘ਚ ਨਵੀਂ ਬ੍ਰੈਂਡਿਡ ਕਾਰ ਖਰੀਦੀ ਹੈ।

ਇਸ ਦੀ ਜਾਣਕਾਰੀ ਕਟਰੀਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਦਿੱਤੀ ਹੈ। ਉਸ ਨੇ ਕਾਰ ਦੀ ਇੱਕ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਲਿਖਿਆ ਹੈ। ਕੈਟ ਮਹਿੰਗੀਆਂ ਕਾਰਾਂ ਦੀ ਸ਼ੌਕੀਨ ਹੈ। ਇਸ ਤੋਂ ਪਹਿਲਾਂ ਉਸ ਨੇ ਔਡੀ ਕਾਰ ਰੱਖੀ ਹੋਈ ਹੈ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਕੈਟਰੀਨਾ ਨੇ ਇੱਕ ਰੇਂਜ ਰੋਵਰ ਵੀ ਖਰੀਦੀ ਸੀ।


ਕੈਟਰੀਨਾ ਕੈਫ ਵੱਲੋਂ ਖਰੀਦੀ ਇਸ ਕਾਰ ਦੀ ਕੀਮਤ ਭਾਰਤ ‘ਚ 49 ਲੱਖ ਤੋਂ 65 ਲੱਖ ਰੁਪਏ ਹੈ। ਕਟਰੀਨਾ ਨੇ ਕਾਰ ਦਾ ਟੌਪ ਮਾਡਲ ਖਰੀਦਿਆ ਹੈ। ਜੇਕਰ ਕੈਟ ਦੀ ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ‘ਭਾਰਤ’ ‘ਚ ਉਹ ਸਲਮਾਨ ਖ਼ਾਨ ਨਾਲ ਨਜ਼ਰ ਆਵੇਗੀ। ਫ਼ਿਲਮ 5 ਜੂਨ ਨੂੰ ਰਿਲੀਜ਼ ਹੋ ਰਹੀ ਹੈ।