ਮੈਲਬਰਨ: ਆਸਟ੍ਰੇਲੀਆ ਵਿੱਚ ਸਿੱਖ ਡਰਾਈਵਰ ਦੀ ਕੁੱਟਮਾਰ ਕੀਤੀ ਗਈ। ਇਹ ਹਰਕਤ ਕੁਝ ਹੁੱਲੜਬਾਜ਼ਾਂ ਵੱਲੋਂ ਕੀਤੀ ਗਈ। ਉਨ੍ਹਾਂ ਨੇ ਸਿੱਖ ਡਰਾਈਵਰ ਖਿਲਾਫ ਨਸਲੀ ਟਿੱਪਣੀਆਂ ਵੀ ਕੀਤੀਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦਰਅਸਲ ਮੈਲਬਰਨ ਦੇ ਜੂਆ ਘਰ ਦੇ ਟੈਕਸੀ ਸਟੈਂਡ ’ਚ ਸਿੱਖ ਡਰਾਈਵਰ ਦੀ ਕੁਝ ਹੁੱਲੜਬਾਜ਼ਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਸਲੀ ਟਿੱਪਣੀਆਂ ਵੀ ਕੀਤੀਆਂ। ਇਹ ਘਟਨਾ ਮੰਗਲਵਾਰ ਰਾਤ ਸ਼ਹਿਰ ਦੇ ‘ਕ੍ਰਾਊਨ ਕੈਸੀਨੋ’ ਕੋਲ ਵਾਪਰੀ।

ਕੁੱਟਮਾਰ ਕਰਨ ਵਾਲਿਆਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਹ ਸਿੱਖ ਡਰਾਈਵਰ ਨੂੰ ਗੱਡੀ ’ਚ ਲਿਜਾਣ ਲਈ ਕਹਿ ਰਹੇ ਸਨ। ਇਸ ਦੌਰਾਨ ਜਦ ਡਰਾਈਵਰ ਨੇ ਲਾਈਨ ਮੁਤਾਬਕ ਅਗਲੀ ਟੈਕਸੀ ’ਚ ਜਾਣ ਲਈ ਕਿਹਾ ਤਾਂ ਉਹ ਉਨ੍ਹਾਂ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਡਰਾਈਵਰ ਦੀ ਪਛਾਣ ਬਾਰੇ ਨਸਲੀ ਟਿੱਪਣੀਆਂ ਕਰਨ ਮਗਰੋਂ ਨੌਜਵਾਨ ਡਰਾਈਵਰ ਦੀ ਦਸਤਾਰ ਲਾਹ ਦਿੱਤੀ ਤੇ ਕੁੱਟਮਾਰ ਕੀਤੀ।