ਨਵੀਂ ਦਿੱਲੀ: ਬਰਤਾਨੀਆ ਦੇ ਪ੍ਰਿੰਸ ਹੈਰੀ ਤੇ ਮੇਗਨ ਮਰਕੇਲ ਨੇ ਬੁੱਧਵਾਰ ਨੂੰ ਆਪਣੇ ਬੱਚੇ ਦਾ ਨਾਂ ਆਰਚੀ ਰੱਖਣ ਦਾ ਐਲਾਨ ਕੀਤਾ ਹੈ। ਆਰਚੀ ਰਾਜਗੱਦੀ ਦੇ ਵਾਰਸਾਂ ਦੀ ਲਿਸਟ ‘ਚ 8ਵੇਂ ਨੰਬਰ ‘ਤੇ ਹੈ। ਕੁਵੀਨ ਤੇ ਡਿਊਕ ਆਫ ਐਡੀਨਬਰਗ ਦੇ ਆਰਚੀ ਨੂੰ ਆਪਣੇ 8ਵੇਂ ਤੇ ਨਵਜਾਤ ਪੜਪੋਤੇ ਦੇ ਤੌਰ ‘ਤੇ ਜਾਣੂ ਕਰਵਾਉਣ ਤੋਂ ਬਾਅਦ ਨਾਂ ਦਾ ਐਲਾਨ ਕੀਤਾ।

ਸ਼ਾਹੀ ਜੋੜੇ ਨੇ ਆਪਣੇ ਆਧਿਕਾਰਤ ਇੰਸਟਾਗ੍ਰਾਮ ‘ਤੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਬੱਚੇ ਦਾ ਪੂਰਾ ਨਾਂ ‘ਆਰਚੀ ਹੈਰੀਸਨ ਮਾਉਂਟਬੈਟਨ ਵਿੰਡਸਰ’ ਹੋਵੇਗਾ।” ਇਸ ਦੇ ਨਾਲ ਹੀ ਉਨ੍ਹਾਂ ਨੇ ਆਰਚੀ ਨਾਲ ਪੂਰੇ ਪਰਿਵਾਰ ਦੀ ਤਸਵੀਰ ਸ਼ੇਅਰ ਕੀਤੀ ਹੈ। ਉਸ ‘ਚ ਕਵੀਨ ਤੇ ਡਿਊਕ ਆਫ ਐਡੀਨਬਰਗ ਤੋਂ ਇਲਾਵਾ ਮੇਗਨ ਦੀ ਮਾਂ ਡੋਰੀਆ ਰੈਗਲੈਂਡ ਵੀ ਨਜ਼ਰ ਆ ਰਹੀ ਹੈ। ਮੇਗਨ ਨੇ ਛੇ ਮਈ ਨੂੰ ਬੱਚੇ ਨੂੰ ਜਨਮ ਦਿੱਤਾ ਸੀ।


ਬੱਚੇ ਦਾ ਜਨਮ ਸਥਾਨਕ ਸਮੇਂ ਮੁਤਾਬਕ ਪੰਜ ਵਜੇ 26 ਮਿੰਟ ‘ਤੇ ਹੋਇਆ। ਇਸ ਅਹਿਸਾਸ ਬਾਰੇ ਪ੍ਰਿੰਸ ਹੈਰੀ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਦੇ ਹੋਏ ਲਿਖਿਆ ਕਿ ਇਹ ਸ਼ਾਨਦਾਰ ਅਨੁਭਵ ਰਿਹਾ, ਜਿਸ ਦੀ ਮੈਂ ਕਲਪਨਾ ਵੀ ਨਹੀਂ ਕਰ ਸਕਦਾ।


ਬਕਿੰਘਮ ਪੈਲੇਸ ਨੇ ਇੰਸਟਾਗ੍ਰਾਮ ‘ਤੇ ਬਿਆਨ ਜਾਰੀ ਕਰਦੇ ਹੋਏ ਲਿਖਿਆ ਕਿ ਜੋੜਾ ਉਨ੍ਹਾਂ ਦੇ ਸਭ ਤੋਂ ਖਾਸ ਪਲ ‘ਚ ਲੋਕਾਂ ਤੋਂ ਮਿਲ ਰਹੇ ਸਾਥ ਦਾ ਸ਼ੁਕਰੀਆ ਅਦਾ ਕਰਦਾ ਹੈ। ਐਲੀਜਾਬੈਥ ਦੀ ਚੌਥੀ ਪੀੜੀ ਦਾ ਆਰਚੀ 8ਵਾਂ ਬੱਚਾ ਹੈ।