ਅਜੇ ਦੇਵਗਨ ਨਿਭਾਉਣਗੇ ਹਵਾਈ ਸੈਨਿਕ ਦਾ ਕਿਰਦਾਰ
ਏਬੀਪੀ ਸਾਂਝਾ | 19 Mar 2019 02:38 PM (IST)
ਮੁੰਬਈ: ਬਾਲੀਵੁੱਡ ਐਕਟਰ ਅਜੇ ਦੇਵਗਨ ਲਈ ਇਹ ਸਾਲ ਕਾਫੀ ਚੰਗਾ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਕੁਝ ਸਮਾਂ ਪਹਿਲਾਂ ਅਜੇ ਦੀ ਫ਼ਿਲਮ ‘ਟੋਟਲ ਧਮਾਲ’ ਰਿਲੀਜ਼ ਹੋਈ ਸੀ ਜਿਸ ਨੇ ਬਾਕਸਆਫਿਸ ‘ਤੇ ਚੰਗੀ ਕਮਾਈ ਕੀਤੀ ਹੈ। ਇਸ ਤੋਂ ਬਾਅਦ ਹੁਣ ਖ਼ਬਰ ਹੈ ਕਿ ਅਜੇ ਦੇਵਗਨ ਜਲਦੀ ਹੀ ਸਕਰੀਨ ‘ਤੇ ‘ਭੁਜ-ਦ ਪ੍ਰਾਈਡ ਆਫ ਇੰਡੀਆ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੀ ਕਹਾਣੀ 1971 ਦੀ ਭਾਰਤ-ਪਾਕਿਸਤਾਨ ਲੜਾਈ ‘ਤੇ ਅਧਾਰਤ ਹੈ ਜਿਸ ‘ਚ ਸਕਵੈਡ੍ਰਨ ਲੀਡਰ ਵਿਜੈ ਕਾਰਣਿਕ ਭੁਜ ਏਅਰਪੋਰਟ ‘ਤੇ ਆਪਣੀ ਟੀਮ ਨਾਲ ਸੀ। ਉਸੇ ਸਮੇਂ ਇੱਥੇ ਦੀ ਏਅਰਸਟ੍ਰਿਪ ਤਬਾਹ ਹੋ ਗਈ ਸੀ। ਇਸ ਸਮੇਂ ਪਾਕਿ ਵੱਲੋਂ ਬੰਬਾਰੀ ਕੀਤੀ ਜਾ ਰਹੀ ਸੀ। ਵਿਜੈ ਨੇ ਆਪਣੀ ਟੀਮ ਤੇ ਉੱਥੇ ਦੀ ਮਹਿਲਾਵਾਂ ਨਾਲ ਮਿਲਕੇ ਏਅਰਸਟ੍ਰਿਪ ਨੂੰ ਫੇਰ ਤੋਂ ਤਿਆਰ ਕੀਤਾ ਤਾਂ ਜੋ ਭਾਰਤੀ ਜਹਾਜ਼ ਉੱਥੇ ਲੈਂਡ ਕਰ ਸਕਣ। ਉੱਥੇ ਉਸ ਸਮੇਂ 300 ਔਰਤਾਂ ਮੌਜੂਦ ਸੀ। ਇਸ ਫ਼ਿਲਮ ਨੂੰ ਭੂਸ਼ਣ ਕੁਮਾਰ ਪ੍ਰੋਡਿਊਸ ਤੇ ਅਭਿਸ਼ੇਕ ਦੁਧਈਆ ਡਾਇਰੈਕਟ ਕਰਨਗੇ।