ਜਲੰਧਰ: ਇੱਥੇ ਦਸ਼ਮੇਸ਼ ਨਗਰ ਵਿੱਚ ਅਸਸਿਸਟੈਂਟ ਸਬ ਇੰਸਪੈਕਟਰ ਨੇ ਆਪਣੀ ਪਤਨੀ ਨੂੰ ਗੋਲੀਆਂ ਮਾਰ ਕੇ ਬਾਅਦ ਵਿੱਚ ਖ਼ੁਦਕੁਸ਼ੀ ਕਰ ਲਈ। ਪੀਏਪੀ  ਵਿੱਚ ਤਾਇਨਾਤ ਏਐਸਆਈ ਗੁਰਬਖਸ਼ ਸਿੰਘ ਦੀ ਪਤਨੀ ਵੰਦਨਾ ਬਿਊਟੀ ਪਾਰਲਰ ਚਲਾਉਂਦੀ ਸੀ।



ਇਹ ਘਟਨਾ ਅੱਜ ਸਵੇਰ ਕਰੀਬ ਛੇ ਵਜੇ ਵਾਪਰੀ। ਇਸ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਅੱਜ ਸਵੇਰੇ ਵੀ ਝਗੜਾ ਹੋਇਆ ਸੀ। ਮੁੰਡੇ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਥਾਣੇਦਾਰ ਨਹੀਂ ਮੰਨਿਆ। ਇਸ ਜੋੜੇ ਦਾ ਇੱਕ ਪੁੱਤਰ ਤੇ ਇੱਕ ਬੇਟੀ ਹੈ।