ਇਨ੍ਹਾਂ ਦਿਨਾਂ ਵਿੱਚ ਬਹੁਤ ਸਾਰੀਆਂ ਵੱਡੇ ਬਜਟ ਦੀਆਂ ਸਾਊਥ ਦੀਆਂ ਫ਼ਿਲਮ ਫਲੋਰ 'ਤੇ ਹਨ, ਜਿਸ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਵੀ ਨਜ਼ਰ ਆਉਣ ਵਾਲੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ। ਇਨ੍ਹਾਂ ਫ਼ਿਲਮ 'ਚੋਂ ਹੀ ਇਕ ਹੈ ਆਰਆਰਆਰ ਜਿਸ ਨੂੰ ਬਾਹੂਬਲੀ ਦੇ ਡਾਇਰੈਕਟਰ ਐਸਐਸ ਰਾਜਮੌਲੀ ਡਾਇਰੈਕਟ ਕਰ ਰਹੇ ਹਨ।
ਫਿਲਮ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਚਰਚਾ ਵਿੱਚ ਹੈ ਅਤੇ ਹੁਣ ਰਿਪੋਰਟਸ ਦੇ ਮੁਤਾਬਕ ਇਹ ਫਿਲਮ ਡਿਜੀਟਲ ਰੂਪ ਵਿੱਚ ਰਿਲੀਜ਼ ਕੀਤੀ ਜਾਏਗੀ, ਉਹ ਵੀ ਨੈੱਟਫਲਿਕਸ 'ਤੇ। ਇਸ ਫਿਲਮ ਨਾਲ ਅਜੇ ਦੇਵਗਨ ਅਤੇ ਆਲੀਆ ਭੱਟ ਸਾਊਥ ਵਿੱਚ ਆਪਣਾ ਡੈਬਿਊ ਕਰਨ ਜਾ ਰਹੇ ਹਨ।
ਐਸਐਸ ਰਾਜਮੌਲੀ ਦੀ ਆਰਆਰਆਰ 10 ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਦੇ ਡਿਜੀਟਲ ਸਟ੍ਰੀਮਿੰਗ ਰਾਈਟਸ ਨੂੰ ਨੈੱਟਫਲਿਕਸ ਦੁਆਰਾ ਖਰੀਦਿਆ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਇਹ ਫਿਲਮ ਡਿਜੀਟਲ ਤੌਰ 'ਤੇ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।
ਜੇ ਤੁਸੀਂ ਸੋਚ ਰਹੇ ਹੋ ਕਿ ਇਹ ਫਿਲਮ ਹੁਣ ਥੀਏਟਰ 'ਚ ਰਿਲੀਜ਼ ਨਹੀਂ ਕੀਤੀ ਜਾਏਗੀ ਤੇ ਤੁਸੀਂ ਇਹ ਸੁਣ ਕੇ ਨਿਰਾਸ਼ ਹੋਵੋਗੇ ਤਾਂ ਉਦਾਸ ਹੋਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਫਿਲਮ 13 ਅਕਤੂਬਰ ਨੂੰ ਥੀਏਟਰ 'ਚ ਹੀ ਰਿਲੀਜ਼ ਹੋਵੇਗੀ। ਇਹ ਫਿਲਮ ਆਪਣੇ ਥੀਏਟਰ ਰਿਲੀਜ਼ ਤੋਂ 70 ਤੋਂ 100 ਦਿਨਾਂ ਬਾਅਦ ਨੈਟਫਲਿਕਸ 'ਤੇ ਦਿਖਾਈ ਜਾਵੇਗੀ। ਉਹ ਵੀ 10 ਭਾਸ਼ਾਵਾਂ ਵਿੱਚ। ਫਿਲਮ 'ਚ ਜ਼ਬਰਦਸਤ ਐਕਸ਼ਨ ਦਿਖਾਇਆ ਜਾਵੇਗਾ। ਜਿਸ ਬਾਰੇ ਫਿਲਮ ਪਹਿਲਾਂ ਹੀ ਕਾਫੀ ਸੁਰਖੀਆਂ 'ਚ ਬਣ ਚੁੱਕੀ ਹੈ।