ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਹੁਣ ਬਾਲੀਵੁੱਡ ਦੇ ਸਿੰਘਮ ਨੇ ਵੀ ਕਦਮ ਅੱਗੇ ਵਧਾਇਆ ਹੈ। ਵੈਸੇ ਪਿੱਛਲੇ ਸਾਲ ਕੋਰੋਨਾਵਾਇਰਸ ਕਾਰਨ ਲੌਕਡਾਊਨ ਦੌਰਾਨ ਅਜੇ ਨੇ ਕਈ ਲੋਕਾਂ ਦੀ ਮਦਦ ਕੀਤੀ ਸੀ। ਪਰ ਇਸ ਵਾਰ ਅਜੇ ਇਕ ਛੋਟੇ ਬੱਚੇ ਦੀ ਮਦਦ ਲਈ ਅੱਗੇ ਆਏ ਹਨ। ਅਯਾਨਸ਼ ਗੁਪਤਾ ਨਾਮ ਦੇ ਇਸ ਬੱਚੇ ਨੂੰ Spinal Muscular Atrophy ਵਰਗੀ ਰਿਅਰ ਬਿਮਾਰੀ ਹੈ। ਜਿਸ ਦਾ ਇਲਾਜ ਕਾਫੀ ਮਹਿੰਗਾ ਹੈ। ਜਿਸ ਕਰਕੇ ਅਜੇ ਨੇ ਸੋਸ਼ਲ ਮੀਡੀਆ 'ਤੇ ਬੱਚੇ ਦੇ ਇਲਾਜ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ ਅਤੇ ਖੁਦ ਇਸ ਨੇਕ ਕੰਮ 'ਚ ਆਪਣਾ ਯੋਗਦਾਨ ਵੀ ਪਾਇਆ। 

Continues below advertisement

 

ਅਜੇ ਨੇ ਆਪਣੇ ਟਵੀਟ 'ਚ ਲਿਖਿਆ ,"#SaveAyaanshGupta ਜੀ ਨੂੰ Spinal Muscular Atrophy ਵਰਗੀ ਗੰਭੀਰ ਬਿਮਾਰੀ ਹੈ ਅਤੇ ਉਸ ਨੂੰ ਦੁਨੀਆਂ ਦੀ ਸਭ ਤੋਂ ਮਹਿੰਗੀ ਦਵਾ ਦੀ ਜ਼ਰੂਰਤ ਹੈ। ਜਿਸ ਦੇ ਇਲਾਜ ਲਈ ਲਗਭਗ 16 ਕਰੋੜ ਰੁਪਏ ਦਾ ਖਰਚ ਹੋਵੇਗਾ। ਤੁਹਾਡਾ ਡੋਨੇਸ਼ਨ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਕਮੈਂਟ ਬੋਕਸ 'ਚ ਡੋਨੇਸ਼ਨ ਲਿੰਕ ਸ਼ੇਅਰ ਕਰ ਰਿਹਾ ਹਾਂ।"

Continues below advertisement

 

ਅਜੇ ਦੇਵਗਨ ਦੀ ਇਸ ਅਪੀਲ 'ਤੇ ਕਾਫੀ ਲੋਕ ਰੀਐਕਸ਼ਨ ਦੇ ਰਹੇ ਹਨ ਤੇ ਅਜੇ ਵਲੋਂ ਸ਼ੇਅਰ ਕੀਤੇ ਗਏ ਡੋਨੇਸ਼ਨ ਲਿੰਕ ਨੂੰ ਕਾਫੀ ਲੋਕ ਸ਼ੇਅਰ ਤੇ ਲਾਇਕ ਵੀ ਕਰ ਰਹੇ ਹਨ। ਅਜੇ ਨੇ ਇਸ ਕਦਮ ਨਾਲ ਸਾਬਿਤ ਕਰ ਦਿੱਤਾ ਹੈ ਕਿ ਉਹ ਸਿਰਫ ਫ਼ਿਲਮ ਤਕ ਹੀ ਨਹੀਂ ਬਲਕਿ ਰੀਅਲ ਲਾਈਫ 'ਚ ਵੀ ਹੀਰੋ ਹੈ।