ਮੁੰਬਈ: ਅੱਜ ਯਾਨੀ 2 ਅਪਰੈਲ ਨੂੰ ਬਾਲੀਵੁੱਡ ਦੇ ਪ੍ਰੋਡਿਊਸਰ-ਐਕਟਰ ਅਜੇ ਦੇਵਗਨ ਆਪਣਾ 50ਵਾਂ ਜਨਮ ਦਿਨ ਮਨਾ ਰਹੇ ਹਨ। ਅਜੇ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ‘ਫੂਲ ਔਰ ਕਾਂਟੇ’ ਤੋਂ ਕੀਤੀ ਸੀ। ਉਨ੍ਹਾਂ ਨੇ ਪਹਿਲਾਂ ਆਪਣੇ ਆਪ ਨੂੰ ਵਿਸ਼ਾਲ ਨਾਂ ਨਾਲ ਲੌਂਚ ਕਰਨ ਦੀ ਸੋਚੀ ਸੀ ਪਰ ਬਾਅਦ ‘ਚ ਉਨ੍ਹਾਂ ਨੇ ਖੁਦ ਦੇ ਅਸਲ ਨਾਂ ਨਾਲ ਐਂਟਰੀ ਕਰਨ ਦਾ ਫੈਸਲਾ ਲਿਆ।



ਅਜੇ ਤੇ ਕਾਜੋਲ ਇੰਡਸਟਰੀ ਦੇ ਬੈਸਟ ਕੱਪਲ ‘ਚ ਗਿਣੇ ਜਾਂਦੇ ਹਨ। ਦੋਵਾਂ ਦੇ ਦੋ ਬੱਚੇ ਵੀ ਹਨ ਪਰ ਇਸ ਤੋਂ ਪਹਿਲਾਂ ਅਜੇ ਦਾ ਨਾਂ ਕ੍ਰਿਸ਼ਮਾ ਕਪੂਰ ਤੇ ਰਵੀਨਾ ਟੰਡਨ ਨਾਲ ਵੀ ਜੁੜ ਚੁੱਕਿਆ ਹੈ। ਅਜੇ ਐਕਟਰ ਨਹੀਂ ਡਾਇਰੈਕਟਰ ਬਣਨਾ ਚਾਹੁੰਦੇ ਸੀ। ਅਜੇ ਨੂੰ ਕੋਰੀਓਗ੍ਰਾਫਰ ਫਰਾਹ ਖ਼ਾਨ ਨੇ ਸਭ ਤੋਂ ਪਹਿਲਾਂ ਕਿਹਾ ਸੀ ਕਿ ਦੇਖਣਾ ਇੱਕ ਦਿਨ ਇਹ ਬਹੁਤ ਵੱਡਾ ਸਟਾਰ ਬਣੇਗਾ।



ਅੱਜ ਅਜੇ ਨੂੰ ਬਾਲੀਵੁੱਡ ਇੰਡਟਰੀ ‘ਚ ਕੰਮ ਕਰਦਿਆਂ 25 ਸਾਲ ਹੋ ਗਏ ਹਨ। ਉਨ੍ਹਾਂ ਨੂੰ ਇੰਡਸਟਰੀ ਦੇ ਸਭ ਤੋਂ ਵੱਡੇ 5 ਕਾਮਯਾਬ ਕਲਾਕਾਰਾਂ ‘ਚ ਗਿਣਿਆ ਜਾਂਦਾ ਹੈ। ਅਜੇ 90 ਦੇ ਦਹਾਕੇ ਦੇ ਵਰਸਟਾਈਲ ਐਕਟਰ ਹਨ।