ਨਵੀਂ ਦਿੱਲੀ: ਫੇਸਬੁੱਕ ਨੇ ਲੋਕਸਭਾ ਚੋਣ 2019 ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਚਲ ਰਹੇ ਰਾਜਨੀਤੀਕ ਪਾਰਟੀਆਂ ਦੇ ਕਈ ਫਰਜ਼ੀ ਪੇਜ਼ਾਂ ‘ਤੇ ਕਾਰਵਾਈ ਕੀਤੀ ਹੈ। ਸੋਸ਼ਲ ਮੀਡੀਆ ਜਾਇੰਟ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਕਾਂਗਰਸ ਪਾਰਟੀ ਤੇ ਆਈਟੀ ਸੇਲ ਨਾਲ ਜੁੜੇ ਲੋਕਾਂ ਦੇ ਸੰਬੰਧਿਤ 687 ਸਪੈਮ ਫੇਸਬੁਕ ਪੇਜ਼ ਅਤੇ ਖਾਤੇ ਹਟਾਏ ਹਨ।
ਫੇਸਬੁੱਕ ਨੇ ਕਿਾਹ ਕਿ ਇਨ੍ਹਾਂ ਪੇਜ਼ਾਂ ਅਤੇ ਖਾਤਿਆ ਦੇ ਰਾਹੀਂ ਫੇਸਬੁੱਕ ‘ਤੇ ਐਡ ਦੇ ਲਈ ਕਰੀਬ 27 ਲੱਖ ਰੁਪਏ ਖ਼ਰਚ ਕੀਤੇ ਗਏ ਸੀ। ਫੇਸਬੁੱਕ ਸਾਈਬਰ ਸਿਕਊਰਟੀ ਪੌਲਿਸੀ ਮੁੱਖੀ ਨੇਥਨੀਲ ਗਲੇਸ਼ਰ ਨੇ ਕਿਹਾ ਕਿ ਇਸ ਖ਼ਰਾਬ ਵਿਵਹਾਰ ਕਰਨ ‘ਚ ਸ਼ਾਮਲ ਲੋਕਾਂ ਦੇ ਫਰਜ਼ੀ ਅਕਾਉਂਟ ਦਾ ਇਸਤੇਮਾਲ ਕੀਤਾ ਅਤੇ ਆਪਣੀ ਫ੍ਰਮੋਸ਼ਨ ਕਰਨ ਲਈ ਵੱਖ-ਵੱਖ ਗਰੁਪਾਂ ‘ਚ ਸ਼ਾਮਲ ਹੋ ਆਪਣੇ ਪੇਜ ‘ਤੇ ਹਿੱਸੇਦਾਰੀ ਵਧਾਈ।
ਗਲੇਸ਼ਰ ਨੇ ਕਿਹਾ ਕਿ ਸੋਸ਼ਲ ਮੀਡੀਆ ਕੰਪਨੀ ਭਾਰਤੀ ਆਈਟੀ ਕੰਪਨੀ ਸਿਲਵਰ ਟਚ ਵੱਲੋ ਚਲਾਏ ਸਪੈਮ ਗਤਿਵਿਧੀਆਂ ਦਾ ਵੀ ਪਤਾ ਕੀਤਾ ਹੈ। ਇਹ ਕੰਪਨੀ ਭਾਜਪਾ ਸਮਰਥਿਤ ‘ਦ ਇੰਡੀਆ ਆਈ’ ਪੇਜ਼ ਦਾ ਸੰਚਾਲਨ ਕਰਦੀ ਹੈ। ਫੇਸਬੁਕ ਨੇ ਇਸ ਕੰਪਨੀ ਨਾਲ ਸੰਬੰਧਿਤ 15 ਪੇਜ਼ਾਂ, ਸਮੂਹਾਂ ਅਤੇ ਖਾਤਿਆਂ ਨੂੰ ਹਟਾ ਦਿੱਤਾ ਹੈ। ਸਿਲਵਰ ਟਚ ਨੇ ਫੇਸਬੁਕ ‘ਤੇ ਕਰੀਬ 48 ਲੱਖ ਰੁਪਏ ਦਾ ਵਿਿਗਆਪਨਾਂ ‘ਤੇ ਖ਼ਰਚ ਕੀਤਾ ਹੈ।