ਅੱਜ ਕਾਂਗਰਸ ਦੇ ਚੋਣ ਮੈਨੀਫੈਸਟੋ ‘ਚ ਸਬ ਕੁਝ ਵਿਸਤਾਰ ਨਾਲ ਦੱਸਿਆ ਜਾਵੇਗਾ। ਦਿੱਲੀ ‘ਚ ਕਾਂਗਰਸ ਮੁੱਖ ਦਫ਼ਤਰ ‘ਚ ਦੋਪਹਰ 12 ਵਜੇ ਰਾਹੁਲ ਗਾਂਧੀ ਦੀ ਮੌਜੂਦਗੀ ‘ਚ ਵਾਅਦਿਆਂ ਦਾ ਪਿਟਾਰਾ ਖੁਲ੍ਹਣਾ ਹੈ।
ਕਾਂਗਰਸ ਦੇ ਮੈਨੀਫੈਸਟੋ ‘ਚ ਹੋ ਸਕਦੇ ਹਨ ਇਹ ਵਾਅਦੇ:
ਨਿਆ ਸਕੀਮ: ਕਾਂਗਰਸ ਦਾ ਦਾਅਵਾ ਹੈ ਕਿ ਸਰਕਾਰ ਬਣਨ ‘ਤੇਉਹ ਦੇਸ਼ ਦੇ 5 ਕਰੋੜ ਗਰੀਬ ਪਰਿਵਾਰਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦਵੇਗੀ।
22 ਲੱਖ ਸਰਕਾਰੀ ਅਹੂਦਿਆਂ ਨੂੰ ਰਾਹੁਲ ਗਾਂਧੀ ਨੇ 31 ਮਾਰਚ 2020 ਤਕ ਭਰਣ ਦਾ ਵਾਅਦਾ ਵੀ ਕੀਤਾ ਹੈ। ਇਸ ਬਾਰੇ ਰਾਹੁਲ ਨੇ ਬੀਤੇ ਦਿਨੀਂ ਹੀ ਟਵੀਟ ਕੀਤਾ ਹੈ।
ਰਾਹੁਲ ਗਾਂਧੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕਸਭਾ ਚੋਣਾਂ ਲਈ ਵੀ ਕਿਸਾਨਾਂ ਦਾ 2 ਲੱਖ ਰੁਪਏ ਤਕ ਦਾ ਕਰਜ਼ ਮੁਆਫ ਕਰਨ ਜਾ ਰਹੀ ਹੈ।
ਇਨ੍ਹਾਂ ਚੋਣਾਂ ‘ਚ ਔਰਤਾਂ ਨੂੰ ਖੁਸ਼ ਕਰਨ ਲਈ ਕਾਂਗਰਸ ਸਰਕਾਰ ਦਾ ਇੱਕ ਹੋਰ ਵੱਡਾ ਵਾਅਦਾ ਹੈ ਕਿ ਸੰਸਦ ਅਤੇ ਵਿਧਾਨ ਸਭਾ ਤੋਂ ਇਲਾਵਾ ਮਹਿਲਾਵਾਂ ਲਈ ਕਰੀਬ 33% ਆਰਖਣ ਤੈਅ ਕੀਤਾ ਜਾਵੇਗਾ।
ਮੌਜੂਦਾ ਜੀਐਸਟੀ ਨੂੰ ਰਾਹੁਲ ਨੇ ਗੱਬਰ ਸਿਮਘ ਟੈਕਸ ਕੀਤਾ ਹੈ ਅਤੇ ਕਈ ਪੱਖਾਂ ਤੋਂ ਜੀਐਸਟੀ ‘ਚ ਸੁਧਾਰ ਕਰਨ ਦੀ ਗੱਲ ਕੀਤੀ ਹੈ।
ਯੁਵਾ ਕਾਰੋਬਾਰਿਆਂ ਲਈ ਵੀ ਵਾਅਦਾ ਕਰਦੇ ਹੋਏ ਰਾਹੁਲ ਨੇ ਸਟਾਰਟਅੱਪ ਨੂੰ ਵਧਾਵਾ ਦੇਣ ਲਈ 3 ਸਾਲ ਤਕ ਟੈਕਸ ‘ਚ ਛੁਟ ਦੇਣ ਦੀ ਗੱਲ ਕੀਤੀ ਹੈ।
ਸਿਿਖਆ ‘ਤੇ ਜੀਡੀਪੀ 6% ਅਤੇ ਸਿਹਤ ‘ਤੇ 3% ਖਰਚ ਦਾ ਵਾਅਦਾ ਵੀ ਰਾਹੁਲ ਦੀ ਕਾਂਗਰਸ ਸਰਕਾਰ ਕਰ ਰਹੀ ਹੈ। ਜਿਸ ਨਾਲ ਸਿਖਿਆ ਦਾ ਪੱਥਰ ਬਦਲੇਗਾ ਅਤੇ ਸਿਹਤ ਸੰਬੰਧੀ ਸੁਧਾਰ ਹੋਣਗੇ। ਨਾਲ ਹੀ ਲੋਕਾਂ ਦਾ ਬੋਝ ਘੱਟੇਗਾ।
ਇਸ ਤੋਂ ਇਲਾਵਾ ਰਾਹੁਲ ਨੇ ਅਰਥਸੈਨਿਕ ਬੱਲਾਂ ਦੇ ਲਈ ਸੈਨਾ ਦੀ ਤਰ੍ਹਾਂ ਹੀ ਸ਼ਹਿਦ ਦਾ ਦਰਜਾ ਦੇਣ ਦਾ ਵਾਅਦਾ ਕੀਤਾ ਹੈ ਜੋ ਕਾਂਗਰਸ ਨੂੰ ਰਾਸ਼ਟਰਵਾਦ ਦੇ ਮੋਰਚੇ ‘ਤੇ ਅੱਗੇ ਵਧਾ ਸਕਦਾ ਹੈ।